ਰਾਹੁਲ ਦੀ ਤਾਕਤ ਪ੍ਰਿਅੰਕਾ ਨੇ ਮਾਰੀ ਸਿਆਸਤ 'ਚ ਐਂਟਰੀ, ਇੰਝ ਕਰੇਗੀ ਮਦਦ
ਦੋਵਾਂ ਭੈਣ-ਭਰਾਵਾਂ ਵਿੱਚ ਹਾਲੇ ਤਕ ਮਨਮਿਟਾਵ ਦੀ ਕੋਈ ਖ਼ਬਰ ਨਹੀਂ ਆਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਭੈਣ ਦੀਆਂ ਤਾਰੀਫ਼ਾਂ ਕਰਦੇ ਵੀ ਨਜ਼ਰ ਆਉਂਦੇ ਹਨ।
Download ABP Live App and Watch All Latest Videos
View In Appਪ੍ਰਿਅੰਕਾ ਗਾਂਧੀ ਰਾਹੁਲ ਤੇ ਸੋਨੀਆ ਗਾਂਧੀ ਲਈ ਅਮੇਠੀ ਤੇ ਰਾਏਬਰੇਲੀ ਲੋਕ ਸਭਾ ਖੇਤਰ ਵਿੱਚ ਚੋਣ ਕਮਾਨ ਸੰਭਾਲਦੀ ਹੈ।
ਯੂਪੀ ਵਿੱਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਸੂਬੇ ਵਿੱਚ ਪੂਰੇ ਜ਼ੋਰ ਨਾਲ ਚੋਣ ਲੜਨਗੇ। ਕਿਹਾ ਜਾਂਦਾ ਹੈ ਕਿ ਪ੍ਰਿਅੰਕਾ ਗਾਂਧੀ ਪਰਦੇ ਪਿੱਛੇ ਪਾਰਟੀ ਲਈ ਕੰਮ ਕਰਦੀ ਹੈ।
ਹਮੇਸ਼ਾ ਸਾਥ ਦੇਣ ਵਾਲੀ ਪ੍ਰਿਅੰਕਾ ਇਸ ਵਾਰ ਵੀ ਆਪਣੇ ਭਰਾ ਲਈ ਸਿਆਸਤ ਵਿੱਚ ਪਰਛਾਵਾਂ ਬਣ ਕੇ ਚੱਲਣ ਲਈ ਤਿਆਰ ਹੈ। ਇਸ ਸਮੇਂ ਰਾਹੁਲ ਨੂੰ ਮੋਢੇ ਦੀ ਲੋੜ ਸੀ ਕਿਉਂਕਿ ਇਸ ਪਾਸੇ ਪੀਐਮ ਮੋਦੀ ਨਾਲ ਟਾਕਰਾ ਤੇ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਵਿਚਾਰਧਾਰ ਨੂੰ ਵੀ ਜਿਊਂਦੇ ਰੱਖਣਾ ਸੀ।
ਪ੍ਰਿਅੰਕਾ ਗਾਂਧੀ ਹਮੇਸ਼ਾ ਰਾਹੁਲ ਲਈ ਮਜ਼ਬੂਤ ਥੰਮ੍ਹ ਦਾ ਕੰਮ ਕਰਦੀ ਹੈ। ਸਿਆਸਤ ਦੀ ਤਿੱਖੀ ਧੁੱਪ ਤੇ ਬਾਰਸ਼ ਤੋਂ ਬਚਾਉਣ ਲਈ ਪ੍ਰਿਅੰਕਾ ਰਾਹੁਲ ਦੀ ਛਤਰੀ ਬਣ ਕੇ ਸਾਹਮਣੇ ਆਉਂਦੀ ਹੈ।
ਦੋਵਾਂ ਭੈਣ-ਭਰਾ ਵਿੱਚ ਪਿਆਰ, ਵਿਸ਼ਵਾਸ ਤੇ ਕੁਰਬਾਨੀ ਵਾਲਾ ਰਿਸ਼ਤਾ ਹੈ। ਇਸੇ ਲਈ ਰਾਹੁਲ ਤੇ ਪ੍ਰਿਅੰਕਾ ਵਿੱਚ ਅੱਜ ਤਕ ਕਿਸੇ ਮਤਭੇਦ ਦੀ ਖ਼ਬਰ ਨਹੀਂ ਆਈ।
ਸਿਆਸੀ ਪਰਿਵਾਰਾਂ ਵਿੱਚ ਕੁਰਸੀ ਦੀ ਖਿੱਚੋਤਾਣ ਪੁਰਾਣੀ ਰੀਤ ਹੈ ਪਰ ਕੁਝ ਅਪਵਾਦ ਵੀ ਹੁੰਦੇ ਹਨ। ਇਨ੍ਹਾਂ ਵਿੱਚ ਰਾਹੁਲ ਤੇ ਪ੍ਰਿਅੰਕਾ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਰਾਹੁਲ ਦੇ ਹਰ ਸੁਖ, ਦੁੱਖ, ਫੈਸਲੇ ਤੇ ਵਿਚਾਰ ਵਿੱਚ ਭੈਣ ਪ੍ਰਿਅੰਕਾ ਦੀ ਖ਼ਾਸ ਭੂਮਿਕਾ ਹੁੰਦੀ ਹੈ।
- - - - - - - - - Advertisement - - - - - - - - -