ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਗਏ ਰਾਹਲ ਗਾਂਧੀ ਦੀਆਂ ਰੌਚਕ ਤਸਵੀਰਾਂ
ਰਾਹੁਲ ਗਾਂਧੀ ਨੇ ਟਵਿੱਟਰ ’ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਨਾਲ ਉਸ ਨੇ ਕੈਪਸ਼ਨ ਦਿੱਤੀ, ‘Shiva is the Universe’
ਮਿਹਰ ਨੇ ਦੱਸਿਆ ਕਿ ਰਾਹੁਲ ਗਾਂਧੀ ਨਾਲ ਕਰੀਬ 8-10 ਲੋਕ ਸਨ। ਉਹ ਅਸਲ ਵਿੱਚ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਸਨ ਪਰ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਸੀ। ਉਨ੍ਹਾਂ ਨਾਲ ਸਥਾਨਕ ਲੋਕ ਵੀ ਸਨ।
ਰਾਹੁਲ ਨਾਲ ਨੌਜਵਾਨ ਮਿਹਰ ਪਟੇਲ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਉਨ੍ਹਾਂ ਦੀ ਯਾਤਰਾ ਬਹੁਤ ਅਦਭੁਤ ਰਹੀ। ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਰਾਹੁਲ ਗਂਧੀ ਉਨ੍ਹਾਂ ਨਾਲ ਹੀ ਹੋਟਲ ਵਿੱਚ ਰੁਕਣਗੇ। ਅਗਲੇ ਦਿਨ ਵੀ ਉਹ ਉਨ੍ਹਾਂ ਨਾਲ ਹੀ ਗਏ ਤੇ ਰਾਹੁਲ ਨੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਹਮੇਸ਼ਾ ਰਵਾਇਤੀ ਕੁੜਤਾ ਪਜਾਮਾ ਪਾਉਣ ਵਾਸੇ ਰਾਹੁਲ ਗਾਂਧੀ ਨੇ ਫੋਟੋ ਵਿੱਚ ਜੀਂਸ, ਟੀ-ਸ਼ਰਟ, ਜੈਕਿਟ ਤੇ ਸਪੋਰਟਸ ਸ਼ੂ ਪਾਏ ਹਨ।
ਤਸਵੀਰਾਂ ਵਿੱਚ ਰਾਹੁਲ ਗਾਂਧੀ ਤੀਰਥ ਯਾਤਰੀਆਂ ਨਾਲ ਗੱਲਾਂ ਕਰਦੇ ਤੇ ਫੋਟੋ ਖਿਚਵਾਉਂਦੇ ਨਜ਼ਰ ਆ ਰਹੇ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਹਨ। ਉਹ ਟਵਿਟਰ ’ਤੇ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਤੇ ਯਾਤਰਾ ਬਾਰੇ ਜਾਣਕਾਰੀ ਵੀ ਦੇ ਰਹੇ ਹਨ। ਵੇਖੋ ਰਾਹੁਲ ਗਾਂਧੀ ਦੀਆਂ ਕੁਝ ਰੌਚਕ ਤਸਵੀਰਾਂ।