ਰਾਹੁਲ ਗਾਂਧੀ ਵੱਲੋਂ ਕੈਲਾਸ਼ ਮਾਨਸਰੋਵਰ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਇਸ ਧਾਰਮਿਕ ਯਾਤਰਾ ਵਿੱਚ ਸਿਆਸੀ ਲਾਹਾ ਲੈਣ ਦਾ ਕੋਈ ਮੌਕਾ ਗਵਾ ਨਹੀਂ ਰਹੇ।
ਉਨ੍ਹਾਂ ਦੀ ਇਹ ਯਾਤਰਾ ਵਿਵਾਦਾਂ ਵਿੱਚ ਵੀ ਘਿਰ ਗਈ ਹੈ। ਨੇਪਾਲ ਦੇ ਸਥਾਨਕ ਅਖ਼ਬਾਰ ਮੁਤਾਬਕ ਰਾਹੁਲ ਜਿਸ ਹੋਟਲ ਵਿੱਚ ਰੁਕੇ ਸਨ, ਉੱਥੇ ਮੀਟ-ਮਾਸ ਦਾ ਸੇਵਨ ਕੀਤਾ। ਹਾਲਾਂਕਿ, ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਰਾਹੁਲ ਚੀਨ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਏ ਹਨ।
ਟਵੀਟ ਕਰਦੇ ਹੋਏ ਰਾਹੁਲ ਨੇ ਇਹ ਵੀ ਲਿਖਿਆ ਕਿ ਇੱਕ ਵਿਅਕਤੀ ਉਦੋਂ ਹੀ ਕੈਲਾਸ਼ ਜਾਂਦਾ ਹੈ, ਜਦ ਉਸ ਨੂੰ ਬੁਲਾਵਾ ਆਉਂਦਾ ਹੈ, ਮੈਂ ਕਾਫੀ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ।
ਇਨ੍ਹਾਂ ਤਸਵੀਰਾਂ ਵਿੱਚ ਗਾਂਧੀ ਨੇ ਇਹ ਵੀ ਲਿਖਿਆ ਹੈ ਕਿ ਮਾਨਸਰੋਵਰ ਝੀਲ ਦਾ ਪਾਣੀ ਕਾਫੀ ਸ਼ਾਂਤ ਹੈ। ਇੱਥੇ ਕਿਸੇ ਤਰ੍ਹਾਂ ਦੀ ਨਫ਼ਰਤ ਨਹੀਂ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਆਪਣੀ ਕੈਲਾਸ਼ ਮਾਨਸਰੋਵਰ ਯਾਤਰਾ ਲਈ 30 ਅਗਸਤ ਨੂੰ ਸ਼ੁੱਕਰਵਾਰ ਸ਼ਾਮ ਨੂੰ 5:30 ਵਜੇ ਕਾਠਮੰਡੂ ਪਹੁੰਚ ਗਏ ਸਨ। ਉੱਥੋਂ ਰਾਹੁਲ ਗਾਂਧੀ ਨੇ ਕੁਦਰਤੀ ਖ਼ੁਬਸੂਰਤੀ ਦੀਆਂ ਕਈ ਨਵੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕਰ ਰਹੇ ਹਨ।