ਦਿੱਲੀ ਦੀਆਂ ਸੜਕਾਂ 'ਤੇ ਔਰਤਾਂ ਤੇ ਬੱਚਿਆਂ ਸਣੇ ਉੱਤਰੇ ਕਿਸਾਨ, ਹਿੱਲੀ ਸਰਕਾਰ
ਏਬੀਪੀ ਸਾਂਝਾ | 05 Sep 2018 05:43 PM (IST)
1
ਇਸ ਰੈਲੀ ਵਿੱਚ ਸਭ ਤੋਂ ਵੱਖਰਾ ਇਹ ਹੋਇਆ ਹੈ ਕਿ ਕਿਸਾਨ ਤੇ ਮਜ਼ਦੂਰ ਇਕੱਠੇ ਮੰਚ 'ਤੇ ਆਏ ਹਨ।
2
ਕਿਸਾਨਾਂ ਨਾਲ ਬੱਚੇ, ਬੁੱਢੇ ਤੇ ਔਰਤਾਂ ਵੀ ਸ਼ਾਮਲ ਹਨ।
3
ਕਿਸਾਨਾਂ ਦੀ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਿੱਸ ਰਹੀ ਹੈ।
4
ਕਿਸਾਨਾਂ ਤੇ ਮਜ਼ਦੂਰਾਂ ਦੀ ਇਹ ਰੋਸ ਰੈਲੀ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੁੰਦੇ ਹੋਏ ਸੰਸਦ ਮਾਰਗ ਤਕ ਗਈ, ਜਿੱਥੇ ਸੰਸਦ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।
5
ਇਸ ਤੋਂ ਇਲਾਵਾ ਕਿਸਾਨਾਂ ਦੀ ਕਰਜ਼ ਮੁਆਫ਼ੀ, ਫ਼ਸਲ ਦੀ ਲਾਗਤ ਦਾ ਡੇਢ ਗੁਣਾ ਭਾਅ ਦੇਣ ਦੀ ਮੰਗ ਵੀ ਰੱਖੀ ਗਈ ਹੈ।
6
ਵਿਰੋਧ ਪ੍ਰਦਰਸ਼ਨ ਰਾਹੀਂ ਸਰਕਾਰ ਤੋਂ ਮਜ਼ਦੂਰਾਂ ਨੇ ਘੱਟੋ-ਘੱਟ 18,000 ਰੁਪਏ ਮਿਹਨਤਾਨਾ ਮਿਲਣ ਦੀ ਮੰਗ ਰੱਖੀ ਹੈ।
7
ਇਸ ਪ੍ਰਦਰਸ਼ਨ ਵਿੱਚ ਖੱਬੇ ਪੱਖੀ ਧਿਰਾਂ ਦੀਆਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਨਾਲ ਜੁੜੇ ਲੋਕ ਵੀ ਸ਼ਾਮਲ ਹਨ।
8
ਦੇਸ਼ ਭਰ ਤੋਂ ਕਿਸਾਨਾਂ ਨੇ ਦਿੱਲੀ ਵਿੱਚ ਮੋਦੀ ਸਰਕਾਰ ਵਿਰੁੱਧ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ।