ਏਸ਼ੀਅਨ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਦਿੱਲੀ ਦੇ ਖਿਡਾਰੀਆਂ ਨੂੰ ਕੇਜਰੀਵਾਲ ਦਾ ਤੋਹਫ਼ਾ
ਜ਼ਿਕਰਯੋਗ ਹੈ ਕਿ ਏਸ਼ਿਆਡ ਖੇਡਾਂ ਵਿੱਚ ਭਾਰਤ ਦੀ ਝੋਲੀ ਕੁੱਲ 68 ਮੈਡਲ ਪਏ, ਜਿਨ੍ਹਾਂ ਵਿੱਚੋਂ 15 ਸੋਨ, 24 ਚਾਂਦੀ ਤੇ 29 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਇਸ ਵਾਰ ਭਾਰਤ ਮੈਡਲ ਸੂਚੀ ਵਿੱਚ 8ਵੇਂ ਸਥਾਨ 'ਤੇ ਰਿਹਾ।
ਕਾਂਸੇ ਦਾ ਤਗ਼ਮਾ ਜੇਤੂ ਏਸ਼ੀਅਨ ਖਿਡਾਰੀ ਨੂੰ ਹੁਣ 10 ਲੱਖ ਦੀ ਬਜਾਏ 50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ 75 ਲੱਖ ਰੁਪਏ ਮਿਲੇ ਹਨ।
ਪਹਿਲਾਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਨੂੰ 20 ਲੱਖ ਰੁਪਏ ਮਿਲਦੇ ਸਨ, ਉੱਥੇ ਹੀ ਹੁਣ ਗੋਲਡ ਮੈਡਲ ਜਿੱਤਣ ਵਾਲੇ ਨੂੰ ਕੇਜਰੀਵਾਲ ਸਰਕਾਰ ਨੇ ਇੱਕ ਕਰੋੜ ਰੁਪਏ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਨੇ ਏਸ਼ੀਅਨ ਖੇਡਾਂ ਵਿੱਚ ਖਿਡਾਰੀਆਂ ਲਈ ਨਕਦ ਰਾਸ਼ੀ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ।
ਦਿੱਲੀ ਸਕੱਤਰੇਤ ਵਿੱਚ ਕੇਜਰੀਵਾਲ ਸਰਕਾਰ ਨੇ ਵਿਸ਼ੇਸ਼ ਸਮਾਗਮ ਕਰਵਾ ਕੇ ਇਨ੍ਹਾਂ 11 ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਕਾਰਤਾ ਵਿੱਚ ਹਾਲ ਹੀ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਜਿੱਤਣ ਵਾਲੇ ਰਾਜਧਾਨੀ ਦੇ 11 ਖਿਡਾਰੀਆਂ ਨੂੰ ਸਨਮਾਨਿਤ ਕੀਤਾ।