ਦੇਸ਼ ਭਰ ’ਚ ਬਾਰਸ਼, ਕਿਤੇ ਮਸਤੀ ਤੇ ਕਿਤੇ ਮੁਸੀਬਤ
ਇਸ ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਾਨਵਰ ਵੀ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਜੱਦੋਜਹਿਦ ਕਰ ਰਹੇ ਹਨ। (ਤਸਵੀਰਾਂ- ਏਪੀ)
Download ABP Live App and Watch All Latest Videos
View In Appਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਨੂੰ ਬਾਰਸ਼ ਤੋਂ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਤੇਜ਼ ਬਾਰਸ਼ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦਿੱਲੀ, ਮੁੰਬਈ, ਯੂਪੀ, ਗੁਜਰਾਤ, ਕੇਰਲ ਤੇ ਬਿਹਾਰ ਸਣੇ ਕਈ ਥਾਈਂ ਲੋਕ ਬਾਰਸ਼ ਤੋਂ ਪ੍ਰੇਸ਼ਾਨ ਹਨ।
ਇਸੇ ਦੌਰਾਨ ਕਈ ਥਾਈਂ ਲੋਕਾਂ ਨੇ ਬਾਰਸ਼ ਦਾ ਲੁਤਫ ਵੀ ਲਿਆ। ਦਿੱਲੀ ਦੇ ਇੰਡੀਆ ਗੇਟ ’ਤੇ ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ।
ਅਸਾਮ ਤੇ ਮੇਘਾਲਿਆ ਵਿੱਚ 1,048.2 ਮਿ.ਮੀ. ਬਾਰਸ਼ ਦਰਜ ਕੀਤੀ ਗਈ ਜੋ ਔਸਤ ਬਾਰਸ਼ 1,486.8 ਮਿ.ਮੀ. ਤੋਂ 19 ਫੀਸਦੀ ਘੱਟ ਹੈ।
ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਸ਼ ਦਾ ਕਹਿਰ ਜਾਰੀ ਹੈ। ਸੱਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਵੀ ਖ਼ਬਰ ਹੈ। ਗੋਮਤੀ ਨਦੀ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਲਾਹਾਬਾਦ ਵਿੱਚ ਹੇਠਲੇ ਇਲਾਕੇ ਜਲਥਲ ਹੋ ਗਏ ਹਨ।
ਸਿੱਕਮ ਵਿੱਚ ਮਾਨਸੂਨ ਸੀਜ਼ਨ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਵਿੱਚ ਆਮ ਤੌਰ ’ਤੇ 1,623.8 ਮਿਮੀ ਮੀਂਹ ਪੈਂਦਾ ਹੈ ਪਰ ਇਸ ਸਾਲ 1,316.9 ਯਾਨੀ 19 ਫੀਸਦੀ ਘੱਟ ਮੀਂਹ ਪਿਆ।
ਦੇਸ਼ ਦੇ ਦੱਖਣੀ ਤੇ ਉੱਤਰੀ ਹਿੱਸੇ ਵਿੱਚ ਇਸ ਮਾਨਸੂਨ ਸੀਜ਼ਨ ਦੌਰਾਨ ਭਾਰੀ ਬਾਰਸ਼ ਦਰਜ ਕੀਤੀ ਗਈ। ਪੂਰਬ-ਉੱਤਰ ਵਿੱਚ ਮਾਨਸੂਨੀ ਬਾਰਸ਼ ਆਮ ਨਾਲੋਂ ਘੱਟ ਹੋਈ।
ਦਿੱਲੀ-ਐਨਸੀਆਰ ਵਿੱਚ ਸੋਮਵਾਰ ਕਾਲ਼ੇ ਬੱਦਲ ਛਾਏ ਰਹੇ। ਮੰਗਲਵਾਰ ਨੂੰ ਵੀ ਕਈ ਇਲਾਕਿਆਂ ਵਿੱਚ ਬਾਰਸ਼ ਨੇ ਦਸਤਕ ਦਿੱਤੀ।
- - - - - - - - - Advertisement - - - - - - - - -