ਇਹ ਹੈ ਪਹੀਆਂ 'ਤੇ ਮਹਿਲ, ਸ਼ਾਹੀ ਨਜ਼ਾਰੇ ਲਈ ਅੱਜ ਤੋਂ ਸਫਰ ਸ਼ੁਰੂ
'ਪੈਲੇਸ ਆਨ ਵੀਲ੍ਹਸ' ਨੂੰ ਖੂਬਸੂਰਤ ਬਣਾਉਣ ਤੇ ਯਾਤਰੀਆਂ ਨੂੰ ਸ਼ਾਹੀ ਲੁਤਫ ਦੇਣ ਲਈ ਟ੍ਰੇਨ ਦੇ ਅੰਦਰ ਮੌਜੂਦ ਦੋਵੇਂ ਰੈਸਟੋਰੈਂਟ ਬਾਰ ਨਵੇਂ ਤਰੀਕੇ ਨਾਲ ਡਿਜ਼ਾਇਨ ਕੀਤੇ ਗਏ ਹਨ।
ਬਾਥਰੂਮ 'ਚ ਬਾਇਓ ਟਾਇਲਟ ਦੀ ਸੁਵਿਧਾ ਦਿੱਤੀ ਗਈ ਹੈ।
'ਪੈਲੇਸ ਆਫ ਵੀਲ੍ਹਸ' ਦੇ ਅੰਦਰ ਵੀ ਕਈ ਬਦਲਾਅ ਕੀਤੇ ਗਏ ਹਨ। ਟ੍ਰੇਨ 'ਚ ਲਗਪਗ ਸਾਰੀਆਂ ਥਾਵਾਂ 'ਤੇ ਐਲਈਡੀ ਲਾਇਟਸ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸ਼ਾਹੀ ਟਰੇਨ ਦਾ ਸੀਜ਼ਨ ਅਕਤੂਬਰ ਤੋਂ ਮਾਰਚ ਤੱਕ ਹੁੰਦਾ ਹੈ। ਅਪ੍ਰੈਲ ਤੋਂ ਸਤੰਬਰ ਦੌਰਾਨ ਇਸ ਟਰੇਨ ਦਾ ਔਫ ਸੀਜ਼ਨ ਹੁੰਦਾ ਹੈ।
ਸ਼ਾਹੀ ਸ਼ਾਨੋ-ਸ਼ੌਕਤ ਲਈ ਮਸ਼ਹੂਰ 'ਪੈਲੇਸ ਆਨ ਵੀਲ੍ਹਸ' ਟ੍ਰੇਨ ਹਰ ਹਫਤੇ ਬੁੱਧਵਾਰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਆਪਣਾ ਸਫਰ ਸ਼ੁਰੂ ਕਰੇਗੀ।
ਖਾਸ ਗੱਲ ਇਹ ਹੈ ਕਿ ਰੌਇਲ ਸਵਾਰੀ ਇਸ ਟਰੇਨ ਦਾ ਮਜ਼ਾ ਲੋਕ 7 ਰਾਤਾਂ ਤੇ 8 ਦਿਨਾਂ ਲਈ ਦਿੱਲੀ ਤੋਂ ਚੱਲ ਕੇ ਵਾਪਸ ਦਿੱਲੀ ਤੱਕ ਲੈ ਸਕਣਗੇ।
'ਪੈਲੇਸ ਆਨ ਵੀਲ੍ਹਸ' ਟਰੇਨ 'ਚ ਯਾਤਰਾ ਕਰਨ ਵਾਲੇ ਲੋਕਾਂ ਦਾ ਪ੍ਰਤੀ ਵਿਅਕਤੀ ਇੱਕ ਰਾਤ ਦਾ ਕਿਰਾਇਆ ਤਕਰੀਬਨ 40,000 ਰੁਪਏ ਹੈ।
ਟ੍ਰੇਨ ਦਾ ਰੰਗ ਵੀ ਬਦਲਿਆ ਗਿਆ ਹੈ। ਹੁਣ ਇਹ ਰੇਤ ਦੇ ਰੰਗ 'ਚ ਨਜ਼ਰ ਆ ਰਹੀ ਹੈ।
ਇਸ ਵਾਰ ਲਗਜ਼ਰੀ ਟ੍ਰੇਨ 'ਪੈਲੇਸ ਆਨ ਵੀਲ੍ਹਸ' 'ਚ ਕਾਫੀ ਬਦਲਾਅ ਕੀਤੇ ਗਏ ਹਨ ਜਿਸ ਤੋਂ ਬਾਅਦ ਸਫਰ ਦੌਰਾਨ ਟੂਰਿਸਟ ਪਹਿਲਾਂ ਤੋਂ ਜ਼ਿਆਦਾ ਸ਼ਾਹੀ ਅੰਦਾਜ਼ ਦਾ ਲੁਤਫ ਲੈ ਸਕਣਗੇ।
ਆਮ ਤੌਰ 'ਤੇ ਇਸ ਟ੍ਰੇਨ ਦਾ ਸਫਰ ਹਰ ਸਾਲ 5 ਸਤੰਬਰ ਤੋਂ ਸ਼ੁਰੂ ਹੁੰਦਾ ਹੈ ਪਰ ਇਸ ਸਾਲ ਇਹ ਸਫਰ 6 ਸਤੰਬਰ ਤੋਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਇਆ।
'ਪੈਲੇਸ ਆਨ ਵੀਲ੍ਹਸ' ਟ੍ਰੇਨ ਦਿੱਲੀ ਤੋਂ ਜੈਪੁਰ ਹੁੰਦਿਆਂ ਜੋਧਪੁਰ ਤੇ ਆਗਰਾ ਤੱਕ ਜਾਏਗੀ। ਆਖਰੀ ਪੜਾਅ ਇਸ ਟ੍ਰੇਨ ਦਾ ਦਿੱਲੀ ਹੋਵੇਗਾ।
ਸ਼ਾਹੀ ਅੰਦਾਜ਼ ਲਈ ਮਸ਼ਹੂਰ ਲਗਜ਼ਰੀ ਟ੍ਰੇਨ 'ਪੈਲੇਸ ਆਨ ਵੀਲ੍ਹਸ' ਦਾ ਪਹਿਲਾ ਸਫਰ ਸ਼ੁਰੂ ਹੋ ਗਿਆ ਹੈ। ਆਪਣੇ ਪਹਿਲੇ ਸਫਰ 'ਤੇ ਇਹ ਟ੍ਰੇਨ ਦਿੱਲੀ ਤੋਂ ਜੈਪੁਰ ਲਈ ਨਿਕਲ ਚੁੱਕੀ ਹੈ।