✕
  • ਹੋਮ

ਇਹ ਅੰਤਰ-ਧਰਮ ਵਿਆਹ ਬਣ ਰਹੇ ਸਮਾਜ ਲਈ ਮਿਸਾਲ

ਏਬੀਪੀ ਸਾਂਝਾ   |  10 Apr 2018 04:10 PM (IST)
1

ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਵੀ ਆਪਣਾ ਵਿਆਹ ਮੁਸਲਿਮ ਘਰਾਣੇ ਵਿੱਚ ਨਾਜ਼ਨੀਨ ਸ਼ਫ਼ਾ ਨਾਲ ਕਰਵਾਇਆ। ਨਾਜ਼ਨੀਨ ਨਾਲ ਮਨੀਸ਼ ਦੀ ਮੁਲਾਕਾਤ 1989 ਵਿੱਚ ਉਦੋਂ ਹੋਈ ਜਦ ਉਹ ਕਾਲਜ ਵਿੱਚ ਐਨਐਸਯੂਆਈ ਦੇ ਪ੍ਰਧਾਨ ਸਨ। ਨਾਜ਼ਨੀਨ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਏਅਰ ਇੰਡੀਆ ਵਿੱਚ ਨੌਕਰੀ ਕੀਤੀ। ਇਹ ਜੋੜੀ ਅੱਜ ਵੀ ਇੱਕ-ਦੂਜੇ ਨਾਲ ਖੁਸ਼ ਹੈ।

2

ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਸਿਆਸਤ ਵਿੱਚ ਵੀ ਕਈ ਅਜਿਹੇ ਚਿਹਰੇ ਹਨ, ਜਿਨ੍ਹਾਂ ਨੇ ਆਪਣੇ ਧਰਮ ਤੋਂ ਬਾਹਰ ਜਾ ਕੇ ਵਿਆਹ ਕੀਤੇ ਹਨ ਤੇ ਅੱਜ ਵੀ ਕਾਫੀ ਖੁਸ਼ ਹਨ। ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼ਹਿਨਵਾਜ਼ ਹੁਸੈਨ ਨੇ ਆਪਣੀ ਦੁਲਹਨ ਨੂੰ ਹਿੰਦੂ ਘਰਾਣੇ ਵਿੱਚ ਲੱਭਿਆ। ਹੁਸੈਨ ਨੇ 11 ਸਾਲ ਪਹਿਲਾਂ ਰੇਨੂੰ ਸ਼ਰਮਾ ਨਾਲ ਵਿਆਹ ਕਰ ਲਿਆ ਸੀ।

3

ਇੰਟਰ ਰਿਲੀਜ਼ਨ ਵਿਆਹ ਦੀ ਇੱਕ ਹੋਰ ਖ਼ਾਸ ਮਿਸਾਲ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਤੇ ਗੌਰੀ ਵੀ ਹਨ। ਦੋਵਾਂ ਦੀ ਮੁਲਾਕਾਤ 18 ਸਾਲ ਦੀ ਉਮਰ ਵਿੱਚ ਇੱਕ ਪਾਰਟੀ ਦੌਰਾਨ ਹੋਈ ਸੀ। ਇੱਕ ਫ਼ਿਲਮੀ ਕਹਾਣੀ ਵਾਂਗ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਦਿਲ ਦੇ ਦਿੱਤਾ ਤੇ 1991 ਵਿੱਚ ਵਿਆਹ ਕਰ ਲਿਆ। ਫ਼ਿਲਹਾਲ ਇਸ ਜੋੜੀ ਦੇ ਤਿੰਨ ਬੱਚੇ ਹਨ।

4

ਮਨਸੂਰ ਅਲੀ ਖ਼ਾਨ ਦੇ ਪੁੱਤਰ ਤੇ ਬਾਲੀਵੁੱਡ ਦੇ ਨਵਾਬ ਸੈਫ਼ ਅਲੀ ਖ਼ਾਨ ਦਾ ਵਿਆਹ ਵੀ ਅੰਤਰ-ਧਰਮੀ ਹੈ। ਸੈਫ਼ ਨੇ ਆਪਣੀ ਜ਼ਿੰਦਗੀ ਵਿੱਚ ਦੋ ਵਿਆਹ ਕੀਤੇ ਤੇ ਉਨ੍ਹਾਂ ਦੀਆਂ ਦੋਵੇਂ ਵਹੁਟੀਆਂ ਹਿੰਦੂ ਹੀ ਰਹੀਆਂ। ਸੈਫ਼ ਨੇ ਆਪਣੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਨਾਲ ਤਲਾਕ ਤੋਂ ਬਾਅਦ 2014 ਵਿੱਚ ਕਰੀਨਾ ਕਪੂਰ ਨਾਲ ਵਿਆਹ ਕਰ ਲਿਆ ਸੀ। ਕਰੀਨਾ-ਸੈਫ਼ ਦਾ ਪੁੱਤਰ ਤੈਮੂਰ ਅੱਜ ਕੱਲ੍ਹ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

5

ਸਾਬਕਾ ਕ੍ਰਿਕੇਟਰ ਮੁਹੰਮਦ ਕੈਫ਼ ਨੂੰ ਸਾਲ 2000 ਵਿੱਚ ਹੋਏ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੇ ਕਪਤਾਨ ਦੇ ਰੂਪ ਵਿੱਚ ਖ਼ਾਸ ਤੌਰ 'ਤੇ ਜਾਣਿਆ ਜਾਂਦਾ ਹੈ। ਆਪਣੇ ਕਰੀਅਰ ਦੌਰਾਨ ਕੈਫ਼ ਟੀਮ ਇੰਡੀਆ ਦੇ ਬਿਹਤਰੀਨ ਕ੍ਰਿਕੇਟਰਾਂ ਵਿੱਚੋਂ ਇੱਕ ਸਨ। ਮੁਹੰਮਦ ਕੈਫ਼ ਨੇ ਵੀ ਇੱਕ ਹਿੰਦੂ ਲੜਕੀ ਨਾਲ ਵਿਆਹ ਕੀਤਾ ਹੋਇਆ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਪੂਜਾ ਯਾਦਵ ਹੈ। ਪੂਜਾ ਤੇ ਕੈਫ਼ ਦੇ ਦੋ ਬੱਚੇ ਵੀ ਹਨ।

6

ਕ੍ਰਿਕੇਟ ਜਗਤ ਵਿੱਚ ਇੰਟਰ ਰਿਲੀਜਨ ਮੈਰਿਜ ਦੀ ਗੱਲ ਕਰੀਏ ਤਾਂ ਹਿੰਦੀ ਸਿਨੇਮਾ ਦੀ ਅਦਾਕਾਰਾ ਸ਼ਰਮਿਲਾ ਟੈਗੋਰ ਤੇ ਕ੍ਰਿਕੇਟਰ ਮਨਸੂਰ ਅਲੀ ਖ਼ਾਨ ਪਟੌਦੀ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਦੋਵਾਂ ਨੇ ਧਰਮ ਦੇ ਬੰਨ੍ਹਣ ਨੂੰ ਤੋੜਦਿਆਂ ਇੱਕ ਦੂਜੇ ਨਾਲ ਵਿਆਹ ਕੀਤਾ। ਦੋਵਾਂ ਦੇ ਬੱਚੇ ਸੈਫ਼ ਤੇ ਸੋਹਾ ਨੇ ਵੀ ਅੰਤਰ-ਧਰਮੀ ਵਿਆਹ ਕਰਵਾਏ ਹਨ।

7

ਆਪਣੇ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਟੀਨਾ ਨੇ ਦੱਸਿਆ ਕਿ ਕੁਝ ਲੋਕਾਂ ਨੇ ਜਾਤੀਗਤ ਟਿੱਪਣੀਆਂ ਵੀ ਕੀਤੀਆਂ, ਕੁਝ ਲੋਕਾਂ ਨੇ ਧਰਮ ਬਾਰੇ ਸਵਾਲ ਚੁੱਕੇ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਪਿਆਰ ਕਰਨਾ ਕੋਈ ਗੁਨਾਹ ਨਹੀਂ। ਆਓ ਅੱਗੇ ਤੁਹਾਨੂੰ ਦੱਸਦੇ ਹਾਂ ਅਜਿਹੇ ਅੰਤਰ-ਧਰਮ ਵਿਆਹਾਂ ਬਾਰੇ ਜੋ ਸਮਾਜ ਲਈ ਮਿਸਾਲ ਬਣੇ ਹੋਏ ਹਨ।

8

ਟੀਨਾ ਨੇ ਆਪਣੇ ਵਿਆਹ ਦੀ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਦੋਵਾਂ ਨੇ ਫੇਸਬੁੱਕ 'ਤੇ ਇੱਕ ਫ਼ੋਟੋ ਵੀ ਸ਼ੇਅਰ ਕੀਤੀ ਸੀ। ਹਾਲਾਂਕਿ, ਉਸ ਦੌਰਾਨ ਵਿਆਹ ਦੀ ਤਾਰੀਖ਼ ਦਾ ਐਲਾਨ ਨਹੀਂ ਸੀ ਕੀਤਾ ਗਿਆ।

9

2015 ਵਿੱਚ ਅਤਹਰ ਨੇ ਟੀਨਾ ਤੋਂ ਬਾਅਦ ਦੇਸ਼ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਸੀ। ਜਾਣਕਾਰੀ ਮੁਤਾਬਕ ਟੀਨਾ ਡਾਬੀ ਆਪਣੇ ਪਰਿਵਾਰ ਨਾਲ ਸ਼ੁੱਕਰਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਪਹੁੰਚੀ। ਖ਼ਬਰਾਂ ਦੀ ਮੰਨੀਏ ਤਾਂ ਟੀਨਾ ਡਾਬੀ ਤੇ ਅਤਹਰ ਆਮਿਰ ਨੂੰ ਆਈਏਐਸ ਦੀ ਟ੍ਰੇਨਿੰਗ ਦੌਰਾਨ ਪਿਆਰ ਹੋ ਗਿਆ ਸੀ।

10

ਸਾਲ 2015 ਦੀ ਯੂਪੀਐਸਸੀ ਟਾਪਰ ਟੀਨਾ ਡਾਬੀ ਤੇ ਅਤਹਰ ਆਮਿਰ ਨੇ ਸ਼ਨੀਵਾਰ ਨੂੰ ਵਿਆਹ ਕਰਵਾ ਲਿਆ। ਇਸ ਜੋੜੇ ਨੇ ਆਪਣੇ ਵਿਆਹ ਲਈ ਕਸ਼ਮੀਰ ਦੇ ਪਹਿਲਗਾਮ ਨੂੰ ਚੁਣਿਆ। ਅਤਹਰ ਕਸ਼ਮੀਰ ਦੇ ਰਹਿਣ ਵਾਲੇ ਹਨ।

  • ਹੋਮ
  • ਭਾਰਤ
  • ਇਹ ਅੰਤਰ-ਧਰਮ ਵਿਆਹ ਬਣ ਰਹੇ ਸਮਾਜ ਲਈ ਮਿਸਾਲ
About us | Advertisement| Privacy policy
© Copyright@2026.ABP Network Private Limited. All rights reserved.