✕
  • ਹੋਮ

ਭਾਰਤ ਦੀ ਅਸਲ ਤਸਵੀਰ: ਪਤੀ ਨੂੰ ਮੋਢਿਆਂ 'ਤੇ ਚੁੱਕ ਹਸਪਤਾਲ ਪਹੁੰਚੀ ਔਰਤ

ਏਬੀਪੀ ਸਾਂਝਾ   |  05 Apr 2018 04:18 PM (IST)
1

ਇਸ ਤੋਂ ਬਾਅਦ ਉਹ ਵਿਅਕਤੀ ਆਪਣੀ ਪਤਨੀ ਦੀ ਲਾਸ਼ ਨੂੰ ਮੋਟਰਸਾਈਕਲ 'ਤੇ ਲੱਦ ਕੇ ਘਰ ਲੈ ਆਏ ਸੀ।

2

ਉੱਥੇ ਬੀਤੇ ਸਾਲ ਬਿਹਾਰ ਦੇ ਪੂਰਣਿਆ ਜ਼ਿਲ੍ਹੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ ਜਿੱਥੇ ਸਰਕਾਰੀ ਹਸਪਤਾਲ ਨੇ ਇੱਕ ਆਦਮੀ ਨੂੰ ਉਨ੍ਹਾਂ ਦੀ ਪਤਨੀ ਦੀ ਲਾਸ਼ ਲਿਜਾਣ ਲਈ ਐਂਬੂਲੈਂਸ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ।

3

ਉਨ੍ਹਾਂ ਦਾ ਇਹ ਕਾਰਨਾਮਾ ਕਾਫੀ ਹੱਦ ਤਕ ਬਿਹਾਰ ਦੇ ਮਾਊਂਟੇਨ ਮੈਨ ਦਸ਼ਰਥ ਮਾਂਝੀ ਵਰਗਾ ਹੀ ਹੈ।

4

ਸਿੱਖਿਆ ਤੋਂ ਸਦਾ ਦੂਰ ਰਹੇ ਇਨ੍ਹਾਂ ਆਦੀਵਾਸੀਆਂ ਦੇ ਪਰਵਾਸ ਬਾਰੇ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ, ਪਰ ਸਥਾਨਕ ਅਖ਼ਬਾਰ ਵਿੱਚ ਉਨ੍ਹਾਂ ਬਾਰੇ ਪੜ੍ਹ ਕੇ ਜ਼ਿਲ੍ਹਾ ਅਧਿਕਾਰੀ ਦਫ਼ਤਰ ਸੱਦੇ ਜਾਣ 'ਤੇ ਉਹ ਸੁਰਖੀਆਂ ਵਿੱਚ ਆ ਗਏ।

5

ਨਾਇਕ ਜਲੰਧਰ (45) ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਪਹਾੜ ਪਾਰ ਕਰ ਕੇ ਸਕੂਲ ਜਾਣ ਵਿੱਚ ਪ੍ਰੇਸ਼ਾਨੀ ਨੇ ਉਨ੍ਹਾਂ ਨੂੰ ਹੱਥ ਵਿੱਚ ਛੈਣੀ-ਹਥੌੜੇ ਚੁੱਕਣ ਲਈ ਮਜਬੂਰ ਕਰ ਦਿੱਤਾ।

6

ਇਸ ਤੋਂ ਪਹਿਲਾਂ ਓੜੀਸ਼ਾ ਦੇ ਜਲੰਧਰ ਨਾਇਕ ਨੇ ਬੱਚਿਆਂ ਦੇ ਸਕੂਲ ਜਾਣ ਲਈ ਪਹਾੜ ਕੱਟ ਕੇ ਰਾਹ ਬਣਾ ਦਿੱਤਾ ਸੀ। ਕੰਧਮਾਲ ਜ਼ਿਲ੍ਹੇ ਵਿੱਚ ਫੂਲਬਨੀ ਸ਼ਹਿਰ ਦੇ ਮੁੱਖ ਮਾਰਗ ਤੋਂ ਆਪਣੇ ਗੁਮਾਸ਼ੀ ਪਿੰਡ ਨੂੰ ਜੋੜਨ ਵਾਲੀ 15 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਰਨ ਲਈ ਜਲੰਧਰ ਨਾਇਕ ਇਕੱਲਾ ਹੀ ਪਹਾੜ ਨਾਲ ਮੱਥਾ ਲਾ ਬੈਠਾ। ਉਨ੍ਹਾਂ ਰੋਜ਼ਾਨਾ ਅੱਠ ਘੰਟੇ ਹੱਡ ਭੰਨ੍ਹਵੀਂ ਮਿਹਨਤ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਨਾਇਕ ਨੂੰ ਮਨਰੇਗਾ ਯੋਜਨਾ ਤਹਿਤ ਭੁਗਤਾਨ ਕਰਕੇ ਸਨਮਾਨਿਤ ਕਰਨ ਤੇ ਉਨ੍ਹਾਂ ਦੀ ਕੋਸ਼ਿਸ਼ ਵਿੱਚ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ।

7

ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਕਈ ਦਫ਼ਤਰ ਗਏ ਪਰ ਹਾਲੇ ਤਕ ਅਪਾਹਜ ਹੋਣ ਦਾ ਪ੍ਰਮਾਣ ਪੱਤਰ ਨਹੀਂ ਮਿਲ ਸਕਿਆ।

8

ਇਸ ਘਟਨਾ 'ਤੇ ਮਹਿਲਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਹਸਪਤਾਲ ਤਕ ਪਹੁੰਚਣ ਲਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਸੀ ਮਿਲੀ ਤੇ ਨਾ ਹੀ ਹਸਪਤਾਲ ਨੇ ਵ੍ਹੀਲ ਚੇਅਰ ਦਿੱਤੀ।

9

ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਔਰਤ ਆਪਣੇ ਪਤੀ ਨੂੰ ਪਿੱਠ 'ਤੇ ਚੁੱਕ ਕੇ ਹਸਪਤਾਲ ਲੈ ਗਈ। ਆਪਣੀ ਪਤੀ ਅਪਾਹਜ ਪ੍ਰਮਾਣ ਪੱਤਰ ਦਿਵਾਉਣ ਲਈ ਸੀਐਮਓ ਕੋਲ ਪਹੁੰਚੀ ਸੀ।

  • ਹੋਮ
  • ਭਾਰਤ
  • ਭਾਰਤ ਦੀ ਅਸਲ ਤਸਵੀਰ: ਪਤੀ ਨੂੰ ਮੋਢਿਆਂ 'ਤੇ ਚੁੱਕ ਹਸਪਤਾਲ ਪਹੁੰਚੀ ਔਰਤ
About us | Advertisement| Privacy policy
© Copyright@2026.ABP Network Private Limited. All rights reserved.