ਸ਼ਿਮਲਾ 'ਚ ਤਾਜ਼ਾ ਬਰਫ਼ਬਾਰੀ ਦੀਆਂ ਬੇਹੱਦ ਖ਼ੂਬਸੂਰਤ ਤਸਵੀਰਾਂ, ਦੇਖ ਕੇ ਘੁੰਮਣ ਜਾਣ ਤੋਂ ਨਹੀਂ ਰਹਿ ਸਕੇਗਾ ਮਨ
Download ABP Live App and Watch All Latest Videos
View In Appਠੰਢ, ਬਰਫ਼ਬਾਰੀ ਕਾਰਨ ਸਿਰਜੇ ਗਏ ਸੁੰਦਰ ਦ੍ਰਿਸ਼ਾਂ ਸਦਕਾ ਇੱਥੇ ਆਉਂਦੇ ਦਿਨਾਂ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਦੀ ਆਸ ਹੈ।
ਸ਼ਿਮਲਾ ਦੇ ਮੌਸਮ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਅਗਲੇ 24 ਘੰਟਿਆਂ ਵਿੱਚ ਤਾਪਮਾਨ ਚਾਰ ਤੋਂ ਛੇ ਦਰਜੇ ਹੋਰ ਹੇਠਾਂ ਜਾ ਸਕਦਾ ਹੈ।
ਬਰਫ਼ਬਾਰੀ ਕਾਰਨ ਇਸ ਜ਼ਿਲ੍ਹੇ ਨੂੰ ਮੁੱਖਧਾਰਾ ਨਾਲ ਜੋੜਨ ਵਾਲਾ ਰੋਹਤਾਂਗ ਦਰਾ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ।
ਇਸ ਤੋਂ ਇਲਾਵਾ ਲਾਹੌਲ ਸਪਿਤੀ ਵਿੱਚ ਵੀ ਪਾਰਾ ਬੇਹੱਦ ਘੱਟ ਗਿਆ ਹੈ। ਇੱਥੋਂ ਦੀ ਚੰਦਰਭਾਗਾ ਨਦੀ ਤੇ ਹੋਰ ਝੀਲਾਂ ਆਦਿ ਵੀ ਜੰਮ ਗਈਆਂ ਹਨ। ਇੱਥੇ ਤਾਪਮਾਨ ਮਨਫ਼ੀ ਤੋਂ ਵੀ 10 ਦਰਜੇ ਹੇਠਾਂ ਦਰਜ ਕੀਤਾ ਗਿਆ ਹੈ।
ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ ਵੀ 0.6 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਹੈ। ਇੱਥੇ ਪਾਣੀ ਦੀਆਂ ਪਾਈਪਾਂ ਤਕ ਜੰਮ ਗਈਆਂ ਹਨ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਸੀਤ ਲਹਿਰ ਦੀ ਲਪੇਟ ਵਿੱਚ ਹੈ। ਸ਼ਿਮਲਾ ਤੇ ਇਸ ਤੋਂ ਉੱਪਰਲੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਨੇ ਸੈਲਾਨੀਆਂ ਵਿੱਚ ਖਿੱਚ ਵਧਾ ਦਿੱਤੀ ਹੈ।
- - - - - - - - - Advertisement - - - - - - - - -