ਇਹ ਪ੍ਰਾਈਵੇਟ ਬੈਂਕ ਦੇਣਗੇ ‘ਸਸਤਾ’ ਤੇ ‘ਫਾਸਟ’ ਕਰਜ਼ਾ
ਕੋਟਕ ਮਹਿੰਦਰਾ ਬੈਂਕ 50 ਹਜ਼ਾਰ ਤੋਂ 15 ਲੱਖ ਤਕ ਦਾ ਕਰਜ਼ਾ ਮਿਲ ਜਾਂਦਾ ਹੈ। ਇਸ ਦਾ ਵਿਆਜ ਦਰ 10.99 ਤੋਂ ਲੈ ਕੇ 24 ਫੀਸਦੀ ਤਕ ਰਹਿਣ ਵਾਲੀ ਹੈ।
ICICI ਬੈਂਕ ਤੁਹਾਨੂੰ ਵਿਆਹ, ਛੁੱਟੀਆਂ, ਘਰ ਦੇ ਨਵੀਨੀਂਕਰਨ ਆਦਿ ਲਈ 20 ਲੱਖ ਤਕ ਦੇ ਪਰਸਨਲ ਲੋਨ ਦੀ ਸੁਵਿਧਾ ਦੇ ਰਿਹਾ ਹੈ। ਇਸ ਦੀ ਸਾਲਾਨਾ ਵਿਆਜ ਦਰ 10.99 ਤੋਂ 22 ਫੀਸਦੀ ਤਕ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਬੈਂਕ ਤੋਂ ਸਿਰਫ 3 ਸਕਿੰਟਾਂ ਦੇ ਅੰਦਰ-ਅੰਦਰ ਹੀ ਕਰਜ਼ਾ ਲਿਆ ਜਾ ਸਕਦਾ ਹੈ। ਕਰਜ਼ਾ ਵਾਪਸ ਕਰਨ ਲਈ 1 ਸਾਲ ਤੋਂ 5 ਸਾਲ ਤਕ ਦਾ ਸਮਾਂ ਦਿੱਤਾ ਜਾਂਦਾ ਹੈ।
ਯੂਨੀਅਨ ਬੈਂਕ ਆਫ ਇੰਡੀਆ ਤੁਹਾਨੂੰ 5 ਤੋਂ 10 ਲੱਖ ਤਕ ਦਾ ਪਰਸਨਲ ਲੋਨ ਦੇ ਰਿਹਾ ਹੈ। ਇਸ ਦੀ ਵਿਆਜ ਦਰ 10.35 ਤੋਂ 14.40 ਫ਼ੀਸਦੀ ਤਕ ਹੈ। ਕਰਜ਼ਾ ਵਾਪਸ ਕਰਨ ਲਈ ਵੱਧ ਤੋਂ ਵੱਧ 5 ਸਾਲ ਦਾ ਸਮਾਂ ਦਿੱਤਾ ਜਾਂਦਾ ਹੈ।
ਹਾਲ ਹੀ ਵਿੱਚ SBI, PNB, ICICI, ਯੂਨੀਅਨ ਬੈਂਕ ਆਫ ਇੰਡੀਆ, HDFC ਬੈਂਕ ਆਦਿ ਨੇ ਕਰਜ਼ਿਆਂ ਦੀ ਦਰ ਵਿੱਚ 0.1 ਫ਼ੀਸਦੀ ਵਾਧਾ ਕੀਤਾ ਹੈ। ਅੱਗੇ ਤੁਹਾਨੂੰ ਦੱਸਦੇ ਹਾਂ ਕਿਹੜੇ ਬੈਂਕ ਤੋਂ ਕਿੰਨੀ ਵਿਆਜ ਦਰ ’ਤੇ ਅਤੇ ਜਲਦੀ ਲੋਨ ਟਰਾਂਸਫਰ ਦੀ ਸਹੂਲਤ ਦੇ ਰਹੇ ਹਨ।
ਜੇ ਤੁਹਾਨੂੰ ਕਾਰ, ਘਰ ਜਾਂ ਕਿਸੇ ਹੋਰ ਕੰਮ ਲਈ ਕਰਜ਼ਾ ਚਾਹੀਦਾ ਹੈ ਤਾਂ ਤੁਹਾਡੇ ਲਈ ਪਰਸਨਲ ਲੋਨ ਕਾਫ਼ੀ ਕੰਮ ਦੀ ਚੀਜ਼ ਹੈ। ਇਸ ਨੂੰ ਬੈਂਕਾਂ ਤੋਂ ਆਨਲਾਈਨ ਜਾਂ ATM ਜ਼ਰੀਏ ਕੁਝ ਘੰਟਿਆਂ ਵਿੱਚ ਹਾਸਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ICICI ਸਿਰਫ਼ ਕੁਝ ਸਕਿੰਟਾਂ ਵਿੱਚ ਹੀ ਲੋਨ ਤੁਹਾਡੇ ਖ਼ਾਤੇ ਵਿੱਚ ਭੇਜ ਦੇਵੇਗਾ।