ਯੂਨੀਵਰਸਿਟੀ ਦੇ ਵਿਦਿਆਰਥੀ ਭੜਕੇ, ਕਾਰਾਂ-ਜੀਪਾਂ ਸਣੇ ਕਈ ਵਾਹਨ ਫੂਕੇ
ਇਸ ਲਈ ਵਿਦਿਆਰਥੀਆਂ ਨੂੰ 11 ਮਈ ਤਕ ਦਾ ਸਮਾਂ ਦਿੱਤਾ ਗਿਆ ਸੀ
ਵੱਡੀ ਗਿਣਤੀ ਪੁਲਿਸ ਬਲ ਬੁਲਾ ਕੇ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਹਬਾਦ ਸੈਂਟਰਲ ਯੂਨੀਵਰਸਿਟੀ ਨੇ ਪਿਛਲੇ ਸਾਲ ਵਾਂਗ ਇਸ ਵਾਰ ਵੀ ਹੋਸਟਲਾਂ ਨੂੰ ਖ਼ਾਲੀ ਕਰਾ ਕੇ ਜੁਲਾਈ ਮਹੀਨੇ ਵਿੱਚ ਦਾਖ਼ਲੇ ਪੂਰੇ ਹੋਣ ਬਾਅਦ ਨਵੇਂ ਸਿਰਿਓਂ ਹੋਸਟਲ ਅਲਾਟ ਕਰਨ ਦਾ ਫ਼ੈਸਲਾ ਕੀਤਾ ਸੀ।
ਇਸ ਦੌਰਾਨ ਯੂਨੀਵਰਸਿਟੀ ਕੈਂਪਸ ਤੇ ਬਾਹਰ ਕਾਫ਼ੀ ਦੇਰ ਤਕ ਅਫ਼ਰੀ-ਤਫ਼ਰੀ ਮੱਚੀ ਰਹੀ। ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਝੜਪ ਵੀ ਹੋਈ। ਵਿਦਿਆਰਥੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਵੀ ਹਲਕਾ ਬਲ ਦੀ ਵਰਤੋਂ ਕੀਤੀ।
ਵਿਦਿਆਰਥੀਆਂ ਕੈਂਪਸ ’ਚ ਖੜ੍ਹੀਆਂ ਕਈ ਗੱਡੀਆਂ ’ਤੇ ਪਥਰਾਅ ਕੀਤਾ ਜਿਸ ਕਰਦੇ ਗੱਡੀਆਂ ਨੂੰ ਵੱਡਾ ਨੁਕਸਾਨ ਪੁੱਜਾ। ਹਵਾਈ ਫਾਇਰ ਵੀ ਕੀਤੇ ਗਏ। ਕਈਆਂ ਨੇ ਦੇਸੀ ਬੰਬ ਵੀ ਚਲਾਏ। ਪਥਰਾਅ ਕਰਕੇ ਵਿਦਿਆਰਥੀਆਂ ਦੀ ਭੀੜ ਨੇ ਦਫ਼ਤਰਾਂ ਨੂੰ ਜ਼ਬਰਨ ਬੰਦ ਕਰਵਾ ਦਿੱਤਾ।
ਪੂਰਬ ਦੀ ਔਕਸਫੋਰਡ ਕਹੀ ਜਾਣ ਵਾਲੀ ਇਲਾਹਬਾਦ ਯੂਨੀਵਰਸਿਟੀ ਵਿੱਚ ਹੋਸਟਲ ਖ਼ਾਲੀ ਕਰਾਏ ਜਾਣ ਦੇ ਵਿਰੋਧ ’ਚ ਵਿਦਿਆਰਥੀਆਂ ਨੇ ਹੰਗਾਮਾ ਕੀਤਾ ਤੇ ਯੂਨੀਵਰਸਿਟੀ ਗੇਟ ’ਤੇ ਪੁਲਿਸ ਦੀ ਜੀਪ ਸਣੇ ਕਈ ਵਾਹਨ ਸਾੜ ਦਿੱਤੇ।