✕
  • ਹੋਮ

ਮਾਰੂਤੀ ਸਜ਼ੂਕੀ ਦਾ ਨਵਾਂ ਧਮਾਕਾ, 26 ਦੀ ਮਾਈਲੇਜ ਵਾਲੀ 3 ਲੱਖੀ ਕਾਰ 

ਏਬੀਪੀ ਸਾਂਝਾ   |  01 Jun 2018 03:38 PM (IST)
1

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸਜ਼ੂਕੀ ਆਉਣ ਵਾਲੇ ਦੋ ਸਾਲਾਂ ਵਿੱਚ ਨਵੀਆਂ ਕਾਰਾਂ ਲਾਂਚ ਕਰੇਗੀ। ਇਨ੍ਹਾਂ ਵਿੱਚ ਬਜਟ ਹੈਚਬੈਕ Alto Lapin ਵੀ ਸ਼ਾਮਲ ਹੈ। ਇਸ ਕਾਰ ਨੂੰ ਕੰਪਨੀ ਜਾਪਾਨ ਵਿੱਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ।

2

ਇਸ ਵਿੱਚ 7 ਇੰਚ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ, ਪਾਵਰ ਵਿੰਡੋ ਤੇ ਫਰੰਟ ਕੱਪ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਵਿੱਚ 5 ਜਣਿਆਂ ਦੇ ਬੈਠਣ ਦੀ ਸਮਰਥਾ ਹੈ। ਇਸ ਨੂੰ ਗੂੜ੍ਹੇ ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ।

3

ਇਸ ਕਾਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਵਿੱਚ ਵੱਧ ਤੋਂ ਵੱਧ ਸਪੇਸ ਮਿਲੇ। ਇਸ ਦਾ ਅੰਦਰੂਨੀ ਢਾਂਚਾ ਕਾਫ਼ੀ ਖ਼ੂਬਸੂਰਤ ਡਿਜ਼ਾਈਨ ਕੀਤਾ ਗਿਆ ਹੈ। ਇਹ AMT ਫ਼ੀਚਰਸ ਨਾਲ ਆਉਂਦੀ ਹੈ।

4

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਵਿੱਚ ਇਸ ਕਾਰ ਦੀ ਕੀਮਤ 3 ਤੋਂ 4 ਲੱਖ ਹੋ ਸਕਦੀ ਹੈ। 800cc ਦੇ ਇੰਜਣ ਵਾਲੀ ਇਸ ਕਾਰ ਦੀ ਮਾਈਲੇਜ਼ 26km/l ਹੈ ਜੋ 5 ਸਪੀਡ ਗੇਅਰਾਂ ਨਾਲ ਆਉਂਦੀ ਹੈ। ਕਾਰ ਦੀ ਖ਼ਾਸ ਗੱਲ ਇਸ ਦੀ ਲੁਕ ਹੈ। ਇਹ ਹਾਲ ਹੀ ਵਿੱਚ ਰਿਲੀਜ਼ ਹੋਈ ਮਿੰਨੀ ਕੂਪਰ ਵਰਗੀ ਦਿਖਦੀ ਹੈ।

  • ਹੋਮ
  • ਭਾਰਤ
  • ਮਾਰੂਤੀ ਸਜ਼ੂਕੀ ਦਾ ਨਵਾਂ ਧਮਾਕਾ, 26 ਦੀ ਮਾਈਲੇਜ ਵਾਲੀ 3 ਲੱਖੀ ਕਾਰ 
About us | Advertisement| Privacy policy
© Copyright@2026.ABP Network Private Limited. All rights reserved.