ਅੱਗ ਦਾ ਕਹਿਰ: ਵੇਖਦੇ ਹੀ ਵੇਖਦੇ ਹੋ ਗਿਆ ਸਭ ਕੁਝ ਤਬਾਹ
ਇਹ ਇਲਾਕਾ ਦਿੱਲੀ ਦੇ ਸਭ ਤੋਂ ਵੱਡੇ ਸਿਟੀ ਮਾਲ ਦੇ ਨੇੜੇ ਸਥਿਤ ਹੈ।
ਅੱਗ ਬਝਾਉਣ ਲਈ ਹੈਲੀਕਾਪਟਰ ਨਾਲ ਬੰਨ੍ਹੇ ਡਰੰਮ ਦੇ ਜ਼ਰੀਏ ਪਾਣੀ ਸੁੱਟਿਆ ਗਿਆ।
ਇਸ ਤੋਂ ਬਾਅਦ ਹਵਾਈ ਸੈਨਾ ਦੇ ਹੈਲੀਕਾਪਟਰ ਐਮਆਈ-17 ਨੂੰ ਅੱਗ ਬਝਾਉਣ ਲਈ ਵਰਤੋਂ 'ਚ ਲਿਆਂਦਾ ਗਿਆ।
ਪੂਰੀ ਰਾਤ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਤੇ ਪ੍ਰਸ਼ਾਸਨ ਅੱਗ ਬਝਾਉਣ 'ਚ ਜੁਟਿਆ ਰਿਹਾ ਤਾਂ ਕਿਤੇ ਜਾ ਕੇ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਦਿੱਲੀ ਅੱਗ ਬਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਐਨੀ ਭਿਆਨਕ ਸੀ ਕਿ ਅੱਗ ਬਝਾਊ ਦਸਤੇ ਦੀਆਂ 35 ਗੱਡੀਆਂ ਵੀ ਘੱਟ ਪੈ ਗਈਆਂ ਸਨ।
ਪੁਲਿਸ ਮੁਤਾਬਕ ਮਾਲਦੀਵ ਨਗਰ 'ਚ ਸੰਤ ਨਿਰੰਕਾਰੀ ਸਕੂਲ ਕੋਲ ਖੜ੍ਹੇ ਇੱਕ ਟਰੱਕ ਨੂੰ ਪਹਿਲਾਂ ਅੱਗ ਲੱਗੀ ਜਿਸ ਤੋਂ ਬਾਅਦ ਅੱਗੇ ਅੱਗ ਫੈਲ ਗਈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕਾਂ ਤੰਗ ਹੋਣ ਕਾਰਨ ਅੱਗ ਬਝਾਊ ਦਸਤੇ ਦੀਆਂ ਗੱਡੀਆਂ ਪਹੁੰਚਣ 'ਚ ਵੀ ਕਾਫੀ ਸਮਾਂ ਲੱਗਾ।
ਅੱਗ ਦੀ ਵਜ੍ਹਾ ਨਾਲ ਪੂਰਾ ਇਲਾਕਾ ਕਾਲੇ ਧੂੰਏ ਦੀ ਲਪੇਟ 'ਚ ਆ ਗਿਆ ਸੀ।
ਸਹਿਮ 'ਚ ਆਏ ਲੋਕਾਂ ਨੇ ਪੂਰੀ ਰਾਤ ਘਰਾਂ ਤੋਂ ਬਾਹਰ ਖੁੱਲ੍ਹੇ ਆਸਮਾਨ ਥੱਲੇ ਗੁਜ਼ਾਰੀ।
ਦੱਖਣੀ ਦਿੱਲੀ ਦੇ ਮਾਲਦੀਵ ਨਗਰ 'ਚ ਕੱਲ੍ਹ ਸ਼ਾਮ ਰਬੜ ਫੈਕਟਰੀ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਹੌਲ ਸੀ। ਪੂਰੇ 17 ਘੰਟਿਆਂ ਬਾਅਦ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਗਿਆ।