GST ਦਰ ਘਟਣ ਨਾਲ ਇਹ ਵਸਤਾਂ ਹੋਈਆਂ ਸਸਤੀਆਂ, ਵੇਖੋ ਲਿਸਟ
ਕੁਝ ਚੀਜ਼ਾਂ ਤੋਂ ਟੈਕਸ 18 ਫੀਸਦੀ ਤੋਂ 12 ਫ਼ੀ ਸਦੀ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਦੁੱਧ, ਪਾਸਤਾ, ਕਰੀ ਪੇਸਟ, ਮਿਕਸ ਮਸਾਲੇ, ਪ੍ਰਿੰਟਿੰਗ ਵਾਲੀ ਸਿਆਹੀ, ਜੂਟ ਅਤੇ ਸੂਤ (ਕੌਟਨ) ਦੇ ਬਣੇ ਹੈਂਡ ਬੈਂਗ, ਚਸ਼ਮਿਆਂ ਦੇ ਫ੍ਰੇਮ, ਫਰਨੀਚਰ ਜਿਹੜਾ ਪੂਰੀ ਤਰ੍ਹਾਂ ਬਾਂਸ ਜਾਂ ਗੰਨੇ ਤੋਂ ਬਣਿਆ ਹੋਵੇ ਆਦਿ ਸ਼ਾਮਲ ਹਨ।
ਗੱਦੇ, ਸਟੋਵ, ਸਟੇਸ਼ਨਰੀ, ਅੱਗ ਬੁਝਾਉਣ ਵਾਲਾ ਸਮਾਨ, ਬਲੇਡ, ਘੜੀਆਂ, ਮਾਰਬਲ, ਗ੍ਰੇਨਾਈਟ, ਡਿਟਰਜੈਂਟ, ਸ਼ੈਂਪੂ, ਆਫਟਰ ਸ਼ੇਵ ਆਇਟਮ, ਸ਼ੇਵਿੰਗ ਕ੍ਰੀਮ, ਚੁਇੰਗ ਗਮ ਤੇ ਚਾਕਲੇਟ ਤੋਂ ਟੈਕਸ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ।
ਜੀ.ਐਸ.ਟੀ. ਕੌਂਸਲ ਨੇ ਜਿਨ੍ਹਾਂ ਵਸਤਾਂ 'ਤੇ ਟੈਕਸ ਦਰ ਘਟਾਈ ਹੈ ਉਹ ਰੋਜ਼ਾਨਾ ਦੀ ਜ਼ਿੰਦਗੀ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹਨ। ਇਨ੍ਹਾਂ 'ਚ ਪਲਾਸਟਿਕ ਅਤੇ ਲੱਕੜ ਦਾ ਸਮਾਨ ਸ਼ਾਮਲ ਹੈ।
ਪਰ ਜੀ.ਐਸ.ਟੀ. ਕੌਂਸਲ ਦਾ ਇਹ ਫੈਸਲਾ ਜਨਤਾ, ਕਾਰੋਬਾਰੀਆਂ ਅਤੇ ਮੋਦੀ ਸਰਕਾਰ ਤਿੰਨਾਂ ਲਈ ਰਾਹਤ ਦੀ ਖ਼ਬਰ ਹੈ। ਆਮ ਆਦਮੀ ਅਤੇ ਕਾਰੋਬਾਰੀ ਜੀ.ਐਸ.ਟੀ. ਦੀਆਂ ਉੱਚੀਆਂ ਦਰਾਂ ਤੋਂ ਖਾਸੇ ਨਰਾਜ਼ ਸਨ।
ਲੋਕ ਮੋਦੀ ਸਰਕਾਰ ਦੀ ਕਾਫੀ ਆਲੋਚਨਾ ਕਰ ਰਹੇ ਸਨ।
ਇਸ ਨਾਲ 228 ਵਸਤਾਂ ਜਿਨ੍ਹਾਂ 'ਤੇ ਹੁਣ ਤੱਕ 28 ਫ਼ੀ ਸਦੀ ਟੈਕਸ ਲਗਦਾ ਸੀ, ਵਿੱਚੋਂ ਹੁਣ 177 ਚੀਜ਼ਾਂ ਨੂੰ 18 ਫ਼ੀ ਸਦੀ ਦਰ ਸ਼੍ਰੇਣੀ ਵਿੱਚ ਅਤੇ ਬਾਕੀ 50 ਵਸਤਾਂ ਨੂੰ 28 ਫ਼ੀ ਸਦੀ ਟੈਕਸ ਸਲੈਬ ਵਿੱਚ ਰੱਖਿਆ ਗਿਆ ਹੈ।
ਵਸਤੂ ਤੇ ਸੇਵਾ ਕਰ ਤੋਂ ਨਾਰਾਜ਼ ਆਮ ਆਦਮੀ ਅਤੇ ਕਾਰੋਬਾਰੀਆਂ ਲਈ ਚੰਗੀ ਖ਼ਬਰ ਹੈ। ਬੀਤੇ ਕੱਲ੍ਹ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਤੋਂ ਬਾਅਦ 177 ਵਸਤਾਂ 'ਤੇ ਟੈਕਸ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।