✕
  • ਹੋਮ

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦਾ ਸਭ ਤੋਂ ਸਾਫ਼ ਧਾਰਮਿਕ ਸਥਾਨ ਐਲਾਨਿਆ

ਏਬੀਪੀ ਸਾਂਝਾ   |  16 Oct 2017 09:41 AM (IST)
1

ਨਵੀਂ ਦਿੱਲੀ ਨਗਰ ਪ੍ਰੀਸ਼ਦ ਦੇ ਚੇਅਰਮੈਨ ਪਵਨ ਗੋਇਲ, ਸਕੱਤਰ ਚੰਚਲ ਯਾਦਵ, ਸੀਐੱਮਓ ਡਾ. ਸ੍ਰੀਵਾਸਤਵ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਨੀਤਾ ਆਰੀਆ ਵੱਲੋਂ ਇਸ ਸੰਬੰਧੀ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੂੰ ਪ੍ਰਮਾਣ-ਪੱਤਰ ਭੇਟ ਕੀਤਾ।

2

ਨਵੀਂ ਦਿੱਲੀ:ਅੱਠਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਯਾਦ 'ਚ ਬਣੇ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਬੰਗਲਾ ਸਾਹਿਬ ਨੂੰ 'ਸਵੱਛ ਭਾਰਤ ਮੁਹਿੰਮ' ਤਹਿਤ ਦਿੱਲੀ ਦੇ ਸਭ ਤੋਂ ਸਾਫ਼ ਸੁਥਰੇ ਧਾਰਮਿਕ ਸਥਾਨ ਵਜੋਂ ਚੁਣਿਆ ਗਿਆ ਹੈ।

3

ਉਨ੍ਹਾਂ ਕਿਹਾ ਕਿ ਕਮੇਟੀ ਲਗਾਤਾਰ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦੇ ਕਾਰਜਾਂ ਦੇ ਨਾਲ ਹੀ ਸੰਗਤਾਂ ਦੀ ਸਹੂਲਤ 'ਚ ਵਾਧਾ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਧਰਮ ਅਤੇ ਅਧਿਆਤਮ ਦਾ ਸਭ ਤੋਂ ਵੱਡਾ ਕੇਂਦਰ ਬਣ ਕੇ ਉਭਰਨ 'ਚ ਕਾਮਯਾਬ ਹੋ ਰਿਹਾ ਹੈ।

4

ਇਸ ਦੇ ਨਾਲ ਹੀ ਉਨ੍ਹਾਂ ਨੇ ਛੇਤੀ ਹੀ ਬੰਗਲਾ ਸਾਹਿਬ ਵਿਖੇ ਆਧੁਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਵੀ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਦਿੱਤੀ।

5

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਚੋਣ ਦਿੱਲੀ ਦੇ ਸਭ ਤੋਂ ਪਸੰਦੀਦਾ ਧਾਰਮਿਕ ਸਥਾਨ ਵਜੋਂ ਹੋਣ ਉਪਰੰਤ ਹੁਣ ਸਭ ਤੋਂ ਸਾਫ਼ ਧਾਰਮਿਕ ਸਥਾਨ ਦਾ ਪ੍ਰਮਾਣ ਪੱਤਰ ਗੁਰਦੁਆਰਾ ਸਾਹਿਬ ਨੂੰ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

  • ਹੋਮ
  • ਭਾਰਤ
  • ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦਾ ਸਭ ਤੋਂ ਸਾਫ਼ ਧਾਰਮਿਕ ਸਥਾਨ ਐਲਾਨਿਆ
About us | Advertisement| Privacy policy
© Copyright@2026.ABP Network Private Limited. All rights reserved.