ਸਰਕਾਰ ਖਿਲਾਫ ਅਦਾਲਤ ਪਹੁੰਚੀ ਕਬੱਡੀ ਖਿਡਾਰਨ
ਮਨੀਸ਼ਾ ਨੂੰ ਸਰਕਾਰੀ ਸਿਸਟਮ ਨਾਲ ਸ਼ਿਕਾਇਤ ਹੈ ਤੇ ਇਹੀ ਸ਼ਿਕਾਇਤ ਲੈ ਕੇ ਉਹ ਕੋਰਟ ਵਿੱਚ ਦਸਤਕ ਦੇ ਰਹੀ ਹੈ।
ਉਸ ਨੇ ਅਦਾਲਤ ਜ਼ਰੀਏ ਸਰਕਾਰ ਨੂੰ ਸਵਾਲ ਪੁੱਛਿਆ ਹੈ ਕਿ ਆਖਰ ਵਾਅਦੇ ਪੂਰੇ ਕਰਨ ਵੇਲੇ ਸਰਕਾਰੀ ਵਿਵਸਥਾ ਲੱਚਰ ਕਿਉਂ ਹੋ ਜਾਂਦੀ ਹੈ।
ਹੁਣ ਨੌਕਰੀ ਲੈਣ ਲਈ ਉਸ ਨੇ ਅਦਾਲਤ ਵਿੱਚ ਮਾਮਲਾ ਦਰਜ ਕਰਾ ਦਿੱਤਾ ਹੈ।
ਉਸ ਵੇਲੇ ਸਰਕਾਰ ਨੇ ਉਸ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਹਾਲੇ ਤਕ ਨੌਕਰੀ ਨਹੀਂ ਮਿਲੀ।
ਉਸ ਵੇਲੇ ਮਨੀਸ਼ਾ ਦੀ ਕਾਫਈ ਵਾਹ-ਵਾਹ ਹੋਈ ਸੀ। ਹਰਿਆਣਾ ਵਿੱਚ ਪੁੱਜਣ ’ਤੇ ਉਸ ਲਈ ਸਵਾਗਤ ਸਮਾਗਮ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ 2012 ਵਿੱਚ ਮਨੀਸ਼ਾ ਨੇ ਪੰਜਾਬ ਵਿੱਚ ਹੋਏ ਕਬੱਡੀ ਵਿਸ਼ਵ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ।
ਇਸੇ ਲਈ ਉਸ ਨੇ ਇੰਨਾ ਸਮਾਂ ਬੀਤ ਜਾਣ ਬਾਅਦ ਹੁਣ ਅਦਾਲਤ ਦਾ ਸਹਾਰਾ ਲਿਆ ਹੈ।
ਸੱਤ ਸਾਲ ਬੀਤ ਚੁੱਕੇ ਹਨ ਪਰ ਉਸ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ।
ਮਨੀਸ਼ਾ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਸ ਨਾਲ ਕਈ ਵਾਅਦੇ ਕੀਤੇ।
2012 ਵਿੱਚ ਹੋਏ ਕਬੱਡੀ ਵਿਸ਼ਵ ਕੱਪ ’ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਹਰਿਆਣਾ ਦੇ ਫਤਿਹਾਬਾਦ ਦੀ ਕਬੱਡੀ ਖਿਡਾਰਨ ਮਨੀਸ਼ਾ ਆਪਣੀ ਹੀ ਸੂਬਾ ਸਰਕਾਰ ਖ਼ਿਲਾਫ਼ ਅਦਾਲਤ ਵਿੱਚ ਪਹੁੰਚ ਕਰ ਰਹੀ ਹੈ।