✕
  • ਹੋਮ

ਕੇਰਲ ’ਚ ਮੀਂਹ ਨਾਲ 20 ਮੌਤਾਂ, ਭਾਰੀ ਨੁਕਸਾਨ

ਏਬੀਪੀ ਸਾਂਝਾ   |  09 Aug 2018 06:53 PM (IST)
1

ਜੰਮੂ-ਕਸ਼ਮੀਰ ਵਿੱਚ ਵੀ ਕਈ ਨਦੀਆਂ ਤੇ ਤਾਲਾਬ ਆਪਣੇ ਪੱਧਰ ਤੋਂ ਉੱਪਰ ਵਹਿ ਰਹੇ ਹਨ। (ਤਸਵੀਰਾਂ- ਏਐਨਆਈ)

2

ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਅਯੋਦਿਆ ਦੀ ਸਰਯੂ ਨਦੀ ਦੇ ਪਾਣੀ ਦਾ ਪੱਧਰ ਵੀ 93.210 ਤਕ ਪੁੱਜ ਗਿਆ ਹੈ। ਇਹ ਖਤਰੇ ਦੇ ਨਿਸ਼ਾਨ ਨੂੰ ਪਾਰ ਗਿਆ ਹੈ।

3

ਭਾਰੀ ਮੀਂਹ ਕਾਰਨ ਕੋਝੀਕੋਡ ਤੇ ਵਾਲਯਾਰ ਵਿਚਾਲੇ ਬਣਿਆ ਦੂਜਾ ਟਰੈਕ ਵੀ ਨੁਕਸਾਨਿਆ ਗਿਆ ਹੈ। ਇੱਥੇ ਰੇਲ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ।

4

ਕੇਰਲ ਦੇ ਕੋਝੀਕੋਡ-ਵਾਲਯਾਰ ਸ਼ਹਿਰਾਂ ਵਿੱਚ ਬਣਾ ਇਹ ਰੇਲ ਲਾਈਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਰੂਟ ’ਤੇ ਯਾਤਰੀਆਂ ਨਾਲ ਭਰੀਆਂ ਰੇਲਾਂ ਦੀ ਆਵਾਜਾਈ ਵਿੱਚ ਵੀ 30 ਤੋਂ 60 ਮਿੰਟਾਂ ਦੀ ਦੇਰੀ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਹੀ ਨੁਕਸਾਨੀਆਂ ਰੇਲ ਪਟਰੀਆਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।

5

ਸੀਐਮ ਪਿਨਾਰਾਈ ਵਿਜਯਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਆਂਕਲਨ ਕਰਨ ਲਈ ਹੰਗਾਮੀ ਬੈਠਕ ਬੁਲਾਈ ਹੈ।

6

ਇਸ ਘਟਨਾ ’ਤੇ ਈਡੁੱਕੀ ਦੇ ਬਿਜਲੀ ਮੰਤਰੀ ਐਮ ਐਮ ਮਣੀ ਨੇ ਅਫਸੋਸ ਜਾਹਰ ਕੀਤਾ। ਉਨ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਦਾਮਾਲੇ ਬੰਨ੍ਹ ਖੋਲ੍ਹ ਦਿੱਤਾ ਗਿਆ ਤੇ ਉਹ ਇਡੁੱਕੀ ਬੰਨ੍ਹ ਦਾ ਵੀ ਇੱਕ ਦਰਵਾਜ਼ਾ ਖੋਲ੍ਹ ਦੇਣਗੇ। ਇਸ ਤੋਂ ਪਹਿਲਾਂ ਇਡੁੱਕੀ ਬੰਨ੍ਹ ਨੂੰ 1992 ਵਿੱਚ ਖੋਲ੍ਹਿਆ ਗਿਆ ਸੀ।

7

ਇਸ ਦੇ ਨਾਲ ਹੀ ਪਾਲਮ ਤੇ ਐਰਨਾਕੁਲਮ ਇਲਾਕੇ ਦੇ ਰਿਹਾਇਸ਼ੀ ਖੇਤਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪਾਣੀ ਭਰ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਕੇਰਲ ਫਾਇਰ ਤੇ ਰੈਸਕਿਊ ਵਿਭਾਗ ਬਚਾਅ ਕਾਰਜ ਕਰ ਰਹੇ ਹਨ। ਲੋਕਾਂ ਨੂੰ ਕਿਸ਼ਤੀਆਂ ਜ਼ਰੀਏ ਬਚਾਇਆ ਜਾ ਰਿਹਾ ਹੈ।

8

ਇੱਕ ਜ਼ਿਲ੍ਹੇ ਵਿੱਚ ਬਾਰਿਸ਼ ਨਾਲ 10 ਮੌਤਾਂ ਹੋ ਗਈਆਂ। 5 ਜਣੇ ਮਲੱਪੁਰਮ ਜ਼ਿਲ੍ਹੇ ਦੇ ਰਹਿਣ ਵਾਲੇ ਚਲਿਆਰ ਨਦੀ ਵਿੱਚ ਵਹਿ ਗਏ।

9

ਕੇਰਲ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਚੱਟਾਨਾਂ ਖਿਸਕਣ ਨਾਲ ਕਰੀਬ 20 ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਪੰਜ ਤਾਂ ਇੱਕੋ ਪਰਿਵਾਰ ਦੇ ਮੈਂਬਰ ਸਨ।

  • ਹੋਮ
  • ਭਾਰਤ
  • ਕੇਰਲ ’ਚ ਮੀਂਹ ਨਾਲ 20 ਮੌਤਾਂ, ਭਾਰੀ ਨੁਕਸਾਨ
About us | Advertisement| Privacy policy
© Copyright@2026.ABP Network Private Limited. All rights reserved.