ਸ਼ਹੀਦ ਨੂੰ ਅਨੋਖੇ ਅੰਦਾਜ਼ ’ਚ ਸ਼ਰਧਾਂਜਲੀ
ਮੁਕਾਬਲੇ ਦੌਰਾਨ 4 ਅੱਤਵਾਦੀਆਂ ਨੂੰ ਵੀ ਢੇਰ ਕੀਤਾ ਗਿਆ। ਚਾਰ ਅੱਤਵਾਦੀ ਫਰਾਰ ਹੋ ਗਏ।
ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ ਜਵਾਨ ਹਮੀਰ ਸਿੰਘ ਤੇ ਜਵਾਨ ਮਨਦੀਪ ਸਿੰਘ ਰਾਵਤ ਵੀ ਸ਼ਹੀਦ ਹੋ ਗਏ।
ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਸ਼ਹੀਦ ਕੌਸਤੁਭ ਦੇ ਬੋਲਚਾਲ ਵਿੱਚ ਬਹੁਤ ਪਿਆਰ ਸੀ। ਜਦੋਂ ਉਹ ਛੁੱਟੀਆਂ ਕੱਟਣ ਆਉਂਦੇ ਸੀ ਤਾਂ ਉਹ ਅਕਸਰ ਆਪਣੇ ਸਕੂਲ ਜਾਇਆ ਕਰਦੇ ਸੀ। ਉਨ੍ਹਾਂ ਨੂੰ ਬੱਚਿਆਂ ਨਾਲ ਮਿਲਣਾ ਤੇ ਉਨ੍ਹਾਂ ਨਾਲ ਗੱਲਾਂ ਕਰਨਾ ਬੇਹੱਦ ਪਸੰਦ ਸੀ।
ਸ਼ਹੀਦ ਕੌਸਤੁਭ ਪਿਛਲੇ 6 ਸਾਲਾਂ ਤੋਂ ਫੌਜ ’ਚ ਆਪਣੀ ਸੇਵਾ ਨਿਭਾਅ ਰਹੇ ਸੀ। ਉਨ੍ਹਾਂ ਦਾ ਢਾਈ ਸਾਲਾਂ ਦੀ ਇੱਕ ਬੇਟਾ ਵੀ ਹੈ। ਉਹ ਉਨ੍ਹਾਂ ਦੇ ਜੱਦੀ ਪਿੰਡ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਕੌਸਤੁਭ ਜਲਦੀ ਉਸ ਨੂੰ ਮੁੰਬਈ ਲਿਆਉਣ ਦੀ ਸੋਚ ਰਹੇ ਸੀ।
29 ਸਾਲ ਦੇ ਮੇਜਰ ਸ਼ਹੀਦ ਕੌਸਤੁਭ ਦੇ ਪਿਤਾ ਨੂੰ ‘ਰਾਣੇ ਕਾਕਾ’ ਨਾਂ ਤੋਂ ਜਾਣਿਆ ਜਾਂਦਾ ਹੈ। ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ। ਇਸੇ ਮਹੀਨੇ ਜਨਵਰੀ ਮਹੀਨੇ ਉਨ੍ਹਾਂ ਦੀ ਤਰੱਕੀ ਹੋਈ ਸੀ।
ਅੱਜ ਜਦੋਂ ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਮੁੰਬਈ ਦੇ ਮੀਰਾ ਰੋਡ ’ਤੇ ਉਨ੍ਹਾਂ ਦੀ ਰਿਹਾਇਸ਼ ਪੁੱਜੀ ਤਾਂ ਸਥਾਨਕ ਲੋਕਾਂ ਨੇ ਸਾਰੀ ਸੜਕ ਨੂੰ ਫੁੱਲਾਂ ਨਾਲ ਢੱਕ ਦਿੱਤਾ।
7 ਅਗਸਤ ਨੂੰ ਅੱਤਵਾਦੀਆਂ ਤੇ ਭਾਰਤੀ ਫੌਜ ਵਿਚਾਲੇ ਹੋਏ ਮੁਕਾਬਲੇ ਵਿੱਚ ਮੇਜਰ ਕੌਸਤੁਭ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦਾ ਮ੍ਰਿਤਕ ਸਰੀਰ ਮੁੰਬਈ ਲਿਆਂਦਾ ਗਿਆ। ਇੱਕ ਪਾਸੇ ਸ਼ਹੀਦ ਮੇਜਰ ਦਾ ਪਰਿਵਾਰ ਸੋਗ ’ਚ ਡੁੱਬਾ ਹੈ, ਪਰ ਦੂਜੇ ਪਾਸੇ ਲੋਕਾਂ ਨੇ ਸ਼ਹੀਦ ਨੂੰ ਅਨੋਖੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ।