ਹੁਣ ਤਾਜ ਮਹੱਲ ਵੇਖਣਾ ਪਏਗਾ ਮਹਿੰਗਾ
ਏਬੀਪੀ ਸਾਂਝਾ | 08 Aug 2018 02:40 PM (IST)
1
ਤਾਜ ਮਹੱਲ ਦੇ ਨਾਲ ਨਾਲ ਅੱਠ ਹੋਰ ਇਤਿਹਾਸਕ ਇਮਾਰਤਾਂ ਨੂੰ ਵੇਖਣ ਲਈ ਲੱਗਦੀ ਫੀਸ ਵੀ ਵਧਾਈ ਗਈ ਹੈ। ਇਨ੍ਹਾਂ ਵਿੱਚ ਲਾਲ ਕਿਲ੍ਹਾ ਤੇ ਕੁਤੁਬ ਮੀਨਾਰ ਵੀ ਸ਼ਾਮਲ ਹਨ।
2
ਜੇਕਰ ਕੋਈ ਨਕਦ ਰਹਿਤ ਤਰੀਕੇ ਨਾਲ ਭੁਗਤਾਨ ਕਰਦਾ ਹੈ ਤਾਂ ਭਾਰਤੀ ਸੈਲਾਨੀਆਂ ਨੂੰ ਪੰਜ ਤੇ ਵਿਦੇਸ਼ੀਆਂ ਨੂੰ 50 ਰੁਪਏ ਦੀ ਛੋਟ ਹੋਵੇਗੀ।
3
ਸਾਰਕ ਦੇਸ਼ਾਂ ਦੇ ਸੈਲਾਨੀਆਂ ਨੂੰ ਤਾਜ ਦਾ ਟੂਰ ਲਈ 10 ਰੁਪਏ ਜ਼ਿਆਦਾ ਦੇਣੇ ਹੋਣਗੇ।
4
ਹੁਣ ਭਾਰਤੀ ਸੈਲਾਨੀਆਂ ਨੂੰ ਤਾਜ ਮਹੱਲ ਦੇ ਦੀਦਾਰੇ ਕਰਨ ਲਈ 50 ਰੁਪਏ ਤੇ ਵਿਦੇਸ਼ੀਆਂ ਨੂੰ 1100 ਰੁਪਏ ਅਦਾ ਕਰਨੇ ਪੈਣਗੇ।
5
ਸੰਸਕ੍ਰਿਤੀ ਮੰਤਰਾਲਾ ਨੇ ਨੋਟਿਸ ਜਾਰੀ ਕਰਦਿਆਂ ਤਾਜ ਮਹੱਲ ਵਿੱਚ ਦਾਖ਼ਲ ਹੋਣ ਲਈ ਲੱਗਦੀ ਫੀਸ ਨੂੰ ਵਧਾ ਦਿੱਤਾ ਹੈ।
6
ਅੱਜ ਤੋਂ ਤਾਜ ਮਹੱਲ ਦੇਖਣਾ ਹੋਰ ਵੀ ਮਹਿੰਗਾ ਹੋ ਜਾਵੇਗਾ। ਦੋ ਸਾਲਾਂ ਵਿੱਚ ਇਹ ਦੂਜੀ ਵਾਰ ਹੋਇਆ ਹੈ ਕਿ ਜਦ ਤਾਜ ਮਹੱਲ ਦੀ ਦਾਖ਼ਲਾ (ਐਂਟਰੀ) ਫੀਸ ਵਧਾਈ ਗਈ ਹੋਵੇ।