ਕੇਲਿਆਂ ਦੇ ਟਰੱਕ ’ਚ ਭੁੱਕੀ ਦਾ ਜੁਗਾੜ, ਇੰਝ ਆਏ ਕਾਬੂ
ਪੁਲਿਸ ਨੇ ਕਾਬੂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਫਰਾਰ ਮੁਲਜ਼ਮਾਂ ਦਾ ਭਾਲ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਧਰਮਜੀਤ ਤੇ ਗੁਰਬੀਰ ਨੂੰ ਤਾਂ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਪਰ ਜਗਦੇਵ ਸਿੰਘ ਉਰਫ ਦੇਬਨ, ਸ਼ਿੰਦਰ ਸਿੰਘ ਤੇ ਬੂਟਾ ਸਿੰਘ ਮੌਕੇ ਤੋਂ ਫਰਾਰ ਹੋ ਗਏ।
ਇਹ ਸੂਚਨਾ ਮਿਲਣ ’ਤੇ ਇਲਾਕੇ ਵਿੱਚ ਪੁਲਿਸ ਪਾਰਟੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ। ਥਾਣਾ ਮਹਿਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਕੇਲਿਆਂ ਦਾ ਭਰਿਆ ਟਰੱਕ ਆਇਆ ਜਿਸ ਦੀ ਤਲਾਸ਼ੀ ਲੈਣ ’ਤੇ ਪੁਲਿਸ ਨੂੰ 180 ਬੋਰੇ ਚੂਰਾ ਪੋਸਤ ਬਰਾਮਦ ਹੋਈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਸਥਾਨ ਤੋਂ ਇੱਕ ਤਰਪਾਲ ਨਾਲ ਢੱਕਿਆ ਟਰੱਕ ਵੱਡੀ ਮਾਤਰਾ ਵਿੱਚ ਨਸ਼ਾ ਪੰਜਾਬ ਲੈ ਕੇ ਆ ਰਿਹਾ ਹੈ।
ਪੁਲਿਸ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਰਾਹੁਲ ਨਾਂ ਦੇ ਠੇਕੇਦਾਰ ਨੇ ਧਰਮਜੀਤ ਸਿੰਘ ਨੂੰ ਟਰੱਕ ਵਿੱਚ ਚੂਰਾ ਪੋਸਤ ਲੁਕਾ ਕੇ ਪੰਜਾਬ ਵਿੱਚ ਸਮੱਗਲ ਕਰਨ ਦੀ ਯੋਜਨਾ ਬਣਾਈ ਸੀ।
ਨਸ਼ਾ ਤਸਕਰਾਂ ਦੀ ਪਛਾਣ ਧਰਮਜੀਤ ਸਿੰਘ ਵਾਸੀ ਪਿੰਡ ਲੰਡੇ ਕੇ ਜ਼ਿਲ੍ਹਾ ਮੋਗਾ ਤੇ ਗੁਰਬੀਰ ਸਿੰਘ ਵਾਸੀ ਪਿੰਡ ਰੱਤੀਆਂ ਵਜੋਂ ਹੋਈ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਰਾਜਸਥਾਨ ਤੋਂ ਪੰਜਾਬ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦੇ ਦੋ ਨਸ਼ਾ ਤਸਕਰਾਂ ਨੂੰ ਦਬੋਚ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕੇਲੇ ਲਿਜਾ ਰਹੇ ਟਰੱਕ ਵਿੱਚ 180 ਬੋਰੀਆਂ ਚੂਰਾ ਪੋਸਤ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।