ਨਸ਼ਿਆਂ ਖਿਲਾਫ ਡੀਸੀ ਤੇ ਪੁਲਿਸ ਕਮਿਸ਼ਨਰ ਨੇ ਬਜ਼ੁਰਗਾਂ ਨਾਲ ਪਾਇਆ ਭੰਗੜਾ
ਹਾਲਾਂਕਿ ਦੋਵਾਂ ਅਫਸਰਾਂ ਨੇ ਇਹ ਵੀ ਕਿਹਾ ਕਿ ਨਸ਼ਾ ਖ਼ਤਮ ਕਰਨ ਲਈ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।
ਜਦੋਂ ਦੋਹਾਂ ਅਫਸਰਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਭੰਗੜਾ ਸਿੱਖਿਆ ਕਿੱਥੋਂ ਹੈ ਤਾਂ ਦੋਹਾਂ ਨੇ ਬੜੇ ਦਿਲਚਸਪ ਜਵਾਬ ਦਿੱਤੇ।
ਪੁਲਿਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਕਿਹਾ ਕਿ ਉਨਾਂ ਨੇ ਭੰਗੜਾ ਆਪਣੀ ਘਰਵਾਲੀ ਤੋਂ ਸਿੱਖਿਆ ਹੈ। ਉਨਾਂ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਤੋਂ ਰੋਜ਼ ਘਰ ਵਿੱਚ ਭੰਗੜਾ ਕਰਵਾਇਆ ਜਾਂਦਾ ਹੈ।
ਇਸ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਤੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਖੂਬ ਭੰਗੜਾ ਪਾਇਆ।
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਇਆ ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਹੁੰਦਾ ਹੋਇਆ ਮੁੜ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹੁੰਚਿਆ।
ਜਲੰਧਰ ਵਿੱਚ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਨਸ਼ਿਆਂ ਖਿਲਾਫ ਰੈਲੀ ਕੱਢੀ ਗਈ ਸੀ ਜਿਸ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ।
ਇਸ ਦਾ ਮਕਸਦ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਸੀ। ਦੌੜ ਤੋਂ ਬਾਅਦ ਸਾਰੇ ਜਲੰਧਰ ਵਾਪਸ ਪਰਤੇ ਤੇ ਇਸ ਦੌਰਾਨ ਡੀਸੀ ਤੇ ਸੀਪੀ ਨੇ ਬਜ਼ੁਰਗਾਂ ਨਾਲ ਰੱਜ ਕੇ ਭੰਗੜੇ ਪਾਏ।
ਜਲੰਧਰ: ਅੱਜ ਨਸ਼ਿਆਂ ਖਿਲਾਫ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਬੱਚਿਆਂ ਤੇ ਬਜ਼ੁਰਗਾਂ ਨਾਲ ਦੌੜ ਲਾਈ।