ਵਿਦੇਸ਼ੋਂ ਪਰਤੇ ਵਿਅਕਤੀ ਨੇ ਪਰਿਵਾਰ ਨੂੰ ਸਾੜਿਆ
ਏਬੀਪੀ ਸਾਂਝਾ | 02 Aug 2018 02:50 PM (IST)
1
2
ਮਰਨ ਤੋਂ ਪਹਿਲਾਂ ਇਲਾਜ ਦੌਰਾਨ ਕੁਲਵਿੰਦਰ ਦੀ ਪਤਨੀ ਸੰਦੀਪ ਕੌਰ ਨੇ ਡਿਊਟੀ ਮੈਜਿਸਟ੍ਰੇਟ ਅੱਗੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਿੰਡ ਦੇ ਨੌਜਵਾਨ ਸਨੀ ਕੋਲ ਉਸਦੀ ਅਸ਼ਲੀਲ ਫੋਟੋ ਤੇ ਵੀਡੀਓ ਹੈ ਜਿਸ ਕਾਰਨ ਉਹ ਲਗਾਤਾਰ ਉਸਨੂੰ ਬਲੈਕਮੇਲ ਕਰਦਾ ਆ ਰਿਹਾ ਸੀ। ਇਸ ਗੱਲ ਤੋਂ ਪਰੇਸ਼ਾਨ ਉਸਦਾ ਪਤੀ ਬੀਤੀ ਰਾਤ 11 ਵਜੇ ਜੌਰਡਨ ਤੋਂ ਵਾਪਸ ਪਰਤਿਆ ਤੇ ਅੱਜ ਤੜਕਸਾਰ ਪੂਰੇ ਪਰਿਵਾਰ ਤੇ ਤੇਲ ਪਾਕੇ ਅੱਗ ਲਾ ਦਿੱਤੀ।
3
ਇਸ ਮਾਮਲੇ 'ਚ ਕੁਲਵਿੰਦਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਦੇ ਨੌਜਵਾਨ ਸਨੀ ਤੇ ਉਸਦੀ ਮਾਂ ਸਮੇਤ ਦੋ ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
4
ਕਪੂਰਥਲਾ ਦੇ ਕਾਲਾ ਸਿੰਘਾ 'ਚ ਪੈਂਦੇ ਪਿੰਡ ਆਲਮਗੀਰ 'ਚ ਅੱਜ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਸਮੇਤ ਪੂਰੇ ਪਰਿਵਾਰ ਨੂੰ ਅੱਗ ਲਾ ਦਿੱਤੀ।
5
ਇਸ ਘਟਨਾ 'ਚ ਕੁਲਵਿੰਦਰ ਸਮੇਤ ਉਸਦੀ ਪਤਨੀ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਕੁਲਵਿੰਦਰ ਦੀ ਭੈਣ ਜ਼ੇਰੇ ਇਲਾਜ ਹੈ।