ਭਾਰੀ ਬਰਸਾਤ ਤੇ ਹੜ੍ਹਾਂ ਨੇ ਡੋਬਿਆ ਮਹਾਰਾਸ਼ਟਰ, ਵੇਖੋ ਤਬਾਹੀ ਦੀਆਂ ਤਸਵੀਰਾਂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਡਨਵੀਸ ਨਾਲ ਗੱਲ ਕਰ ਹੜ੍ਹ ਨਾਲ ਨਜਿੱਠਣ ਦੇ ਲਈ ਕੇਨਦਰ ਤੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਸਾਂਗਲੀ ਅਤੇ ਕੋਹਲਾਪੁਰ ‘ਚ ਹੜ੍ਹ ਦੇ ਹਾਲਾਤ ਦੀ ਸਮੀਖਿਆ ਦੇ ਲਈ ਹਵਾਈ ਦੌਰਾਨ ਕੀਤਾ। ਭਾਰੀ ਮੀਂਹ ਕਰਕੇ ਕ੍ਰਿਸ਼ਨਾ ਅਤੇ ਪੰਚਗੰਗਾ ਨਦੀਆਂ ਦਾ ਪਾਣੀ ਪੱਧਰ ਵਧਿਆ ਹੋਇਆ ਹੈ।
ਕੋਸਟਾਗਾਰਡ ਦੀ ਸਾਰੀਆਂ ਟੀਮਾਂ ਰੈਸਕਿਊ ‘ਚ ਲੱਗੀਆਂ ਹਨ। ਸਾਂਗਲੀ ‘ਚ 11ਟੀਮਾਂ ਰੈਸਕਿਊ ਆਪ੍ਰੇਸ਼ਨ ‘ਚ ਲੱਗੀਆਂ ਹੋਇਆਂ ਹਨ।
ਹੜ੍ਹ ‘ਚ ਫਸੇ ਲੋਕਾਂ ਦੀ ਮਦਦ ਅਤੇ ਉਨ੍ਹਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਲਈ ਏਅਰਫੋਰਸ ਅਤੇ ਕੋਸਟਗਾਰਡ ਵੀ ਤਾਇਨਾਤ ਕੀਤੀ ਗਈ ਹੈ। ਕੋਹਲਾਪੁਰ ‘ਚ ਬਚਾਅ ਲਈ ਜਲ ਸੈਨਾ ਦੀ 14 ਟੀਮਾਂ ਜ਼ਿਲ੍ਹੇ ‘ਚ ਮੌਜੂਦ ਹਨ।
ਐਨਡੀਆਰਐਫ ਦੀ ਟੀਮ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਚਾਉਣ ‘ਚ ਲੱਗੀ ਹੋਈ ਹੈ। ਰਿਹਾਇਸ਼ੀ ਇਲਾਕਿਆਂ ‘ਚ ਐਨਡੀਆਰਐਫ ਕਿਸ਼ਤੀ ਰਾਹੀਂ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ। ਇੱਕ ਇੱਕ ਘਰ ਤੋਂ ਬਜ਼ੁਰਗਾਂ-ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।
ਮਹਾਰਾਸ਼ਟਰ ‘ਚ ਹੜ੍ਹ ਨਾਲ ਬੁਰਾ ਹਾਲ ਹੈ। ਪੱਛਮੀ ਮਹਾਰਾਸ਼ਟਰ ਦੇ ਸਾਂਗਲੀ, ਸਤਾਰਾ, ਕੋਹਲਾਪੁਰ ਅਤੇ ਅਕੋਲਾ ‘ਚ ਹਾਲਾਤ ਵਿਗੜੇ ਹੋਏ ਹਨ। ਅਜੇ ਤਕ ਮਹਾਰਾਸ਼ਟਰ ‘ਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।