ਅੱਧੀ ਰਾਤ ਨੂੰ ਫਟਿਆ ਬੱਦਲ, ਲੋਕਾਂ 'ਚ ਦਹਿਸ਼ਤ, ਘਰਾਂ 'ਚੋਂ ਨਿਕਲੇ ਬਾਹਰ
ਏਬੀਪੀ ਸਾਂਝਾ | 07 Aug 2019 02:12 PM (IST)
1
ਜ਼ਿਲ੍ਹਾ ਕੁੱਲੂ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਾਰਸ਼ ਹੋ ਰਹੀ ਸੀ। ਇਸੇ ਦੌਰਾਨ ਸਵੇਰੇ 4 ਵਜੇ ਦੇ ਕਰੀਬ ਉਝੀ ਘਾਟੀ ਦੇ ਬੜਾਗਰਾ ਵਿੱਚ ਬੱਦਲ ਫਟ ਗਿਆ। ਇਸ ਦੌਰਾਨ ਪੁਲਿਸ ਨੇ ਹੂਟਰ ਨਾਲ ਸੁੱਤੇ ਪਏ ਲੋਕਾਂ ਨੂੰ ਜਗਾਇਆ।
2
ਬੱਦਲ ਫਟਣ ਬਾਅਦ ਉਝੀ ਘਾਟੀ ਵਿੱਚ ਹੜ੍ਹ ਆ ਗਿਆ ਜਿਸ ਕਰਕੇ ਘਾਟੀ ਵਿੱਚ ਬੱਦਲ ਫਟਣ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
3
ਰਾਹ ਖੋਲ੍ਹਣ ਲਈ ਬੀਆਰਓ ਤੇ ਪੁਲਿਸ ਥਾਣਾ ਮਨਾਲੀ ਨੂੰ ਸੂਚਨਾ ਦੇ ਦਿੱਤੀ ਗਈ ਹੈ। ਬੀਆਰਓ ਵੱਲੋਂ ਮਾਰਗ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ।
4
ਮਨਾਲੀ ਘਾਟੀ ਵਿੱਚ ਰਾਤ ਭਰ ਤੋਂ ਹੋ ਰਹੀ ਬਾਰਸ਼ ਕਰਕੇ ਬਿਆਸ ਨਦੀ ਦਾ ਪਾਣੀ ਚੜ੍ਹ ਆਇਆ, ਜਿਸ ਨਾਲ ਪਿੰਡ ਸੋਲੰਗ ਦਾ ਪੈਦਲ ਪੁਲ ਵਹਿ ਗਿਆ। ਇਸ ਕਰਕੇ ਪਿੰਡ ਦਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟ ਗਿਆ।
5
ਰਾਤ 4 ਵਜੇ ਪਤਲੀਕੂਹਲ ਬਾਜ਼ਾਰ ਖ਼ਾਲੀ ਕਰਵਾਇਆ ਗਿਆ।
6
ਸਭ ਤੋਂ ਜ਼ਿਆਦਾ ਨੁਕਸਾਨ ਪਤਲੀਕੂਹਲ ਬਾਜ਼ਾਰ ਦਾ ਹੋਇਆ। ਬੱਦਲ ਫਟਦਿਆਂ ਹੀ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ।
7
ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲੈਣ ਲਈ ਮਾਲੀਆ ਵਿਭਾਗ ਦੀ ਟੀਮ ਮੌਕੇ 'ਤੇ ਭੇਜੀ ਗਈ ਹੈ।