ਧਾਰਾ 370 ਨੇ ਪਾਇਆ ਡਰਾਈਵਰਾਂ ਤੇ ਟਰਾਂਸਪੋਰਟਰਾਂ ਨੂੰ ਵਖ਼ਤ
ਦੱਸਿਆ ਜਾਂਦਾ ਹੈ ਕਿ ਕੱਲ੍ਹ ਤੋਂ ਇੱਕ ਵੀ ਟਰੱਕ ਜੰਮੂ-ਕਸ਼ਮੀਰ ਨਹੀਂ ਗਿਆ। ਟਰਾਂਸਪੋਰਟਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੋ ਦਿਨਾਂ ਤੋਂ ਟਰੱਕ ਡਰਾਈਵਰਾਂ ਨੇ ਸੜਕਾਂ 'ਤੇ ਹੀ ਡੇਰੇ ਲਾਏ ਹੋਏ ਹਨ ਤੇ ਉਹ ਆਪਣਾ ਖਾਣਾ-ਪੀਣਾ ਵੀ ਸੜਕਾਂ 'ਤੇ ਹੀ ਬਣਾਉਣ ਲਈ ਮਜਬੂਰ ਹਨ।
ਇਸ ਨਾਲ ਟਰਾਂਸਪੋਰਟਰਾਂ ਦਾ ਭਾਰੀ ਨੁਕਸਾਨ ਹੋ ਜਾਏਗਾ।
ਦਰਅਸਲ ਕਈ ਟਰੱਕਾਂ ਵਿੱਚ ਸਬਜ਼ੀ ਤੇ ਫਲ਼ ਲੱਦੇ ਹੋਏ ਹਨ। ਜੇ ਸਮੇਂ ਸਿਰ ਇਨ੍ਹਾਂ ਨੂੰ ਜੰਮੂ-ਕਸ਼ਮੀਰ ਨਾ ਪਹੁੰਚਾਇਆ ਗਿਆ ਤਾਂ ਇਹ ਖਰਾਬ ਹੋ ਜਾਣਗੇ।
ਟਰੱਕ ਡਰਾਈਵਰਾਂ ਤੇ ਟਰਾਂਸਪੋਰਟਰਾਂ ਦੀ ਮੰਗ ਹੈ ਕਿ ਸਰਕਾਰ ਧਾਰਾ 144 ਵਿੱਚ ਢਿੱਲ ਦਵੇ ਤਾਂ ਕਿ ਮਾਧੋਪੁਰ ਵਿੱਚ ਖੜ੍ਹੇ ਸਾਮਾਨ ਨਾਲ ਲੱਦੇ ਸਾਰੇ ਟਰੱਕ ਜੰਮੂ-ਕਸ਼ਮੀਰ ਲਿਜਾਏ ਜਾ ਸਕਣ।
ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਤੇ ਦਿੱਲੀ ਤੋਂ ਕਈ ਟਰੱਕ ਜੰਮੂ-ਕਸ਼ਮੀਰ ਜਾਂਦੇ ਹਨ ਪਰ ਦੋ ਦਿਨਾਂ ਤੋਂ ਸਾਮਾਨ ਨਾਲ ਲੱਦੇ ਟਰੱਕ ਪਠਾਨਕੋਟ-ਜੰਮੂ ਬਾਰਡਰ 'ਤੇ ਖੜ੍ਹੇ ਹਨ।
ਪਠਾਨਕੋਟ: ਜੰਮੂ-ਕਸ਼ਮੀਰ ਵਿੱਚ ਧਾਰਾ 144 ਲਾਗੂ ਹੋਣ ਕਰਕੇ ਪੰਜਾਬ ਤੋਂ ਕੋਈ ਵੀ ਟਰੱਕ ਜੰਮੂ ਨਹੀਂ ਜਾ ਪਾ ਰਿਹਾ।