ਸ਼ਿਮਲਾ 'ਚ ਸੀਜਨ ਦੀ ਸਭ ਤੋਂ ਜ਼ਿਆਦਾ ਬਰਫਬਾਰੀ, ਵੇਖੋ ਤਸਵੀਰਾਂ
ਸ਼ਿਮਲਾ 'ਚ ਹੋਈ ਬਰਫਬਾਰੀ ਤੋਂ ਬਾਅਦ ਦੀਆਂ ਕੁਝ ਹੋਰ ਤਸਵੀਰਾਂ।
ਲਗਾਤਾਰ ਹੋਰ ਹੀ ਬਰਫਬਾਰੀ ਅਤੇ ਬਾਰਸ਼ ਨੂੰ ਦੇਖਦੇ ਹੋਏ ਪ੍ਰਸਾਸ਼ਣ ਨੇ ਵੀ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਅਜਿਹੀ ਠੰਢ 'ਚ ਲੋਕਾਂ ਕੋਲ ਘਰਾਂ 'ਚ ਬੈਠਣ ਅਤੇ ਘੱਟੋ-ਘੱਟ ਬਾਹਰ ਨਿਕਲ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ।
ਬਰਫਬਾਰੀ ਨਾਲ ਆਵਾਜਾਈ ਵੀ ਤਕਰੀਬਨ-ਤਕਰੀਬਨ ਬੰਦ ਹੈ। ਕਿਉਂਕਿ ਸੜਕਾਂ 'ਤੇ ਕਾਫੀ ਬਰਫ ਪਈ ਨਜ਼ਰ ਆ ਰਹੀ ਹੈ ਜਿਸ ਨੂੰ ਹਟਾਉਣ ਦਾ ਕੰਮ ਵੀ ਪ੍ਰਸਾਸ਼ਣ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਬਰਬਾਰੀ ਦੌਰਾਨ ਇਲਾਕੇ 'ਚ ਬਿਜਲੀ ਗਾਇਬ ਹੈ ਅਤੇ ਆਮ ਲੋਕਾਂ ਨੂੰ ਰੋਜ਼ਮਰਹਾਂ ਦੇ ਕੰਮਾਂ 'ਚ ਮੁਸ਼ਕਿਲਾਂ ਆ ਰਹੀਆਂ ਹਨ।
ਸ਼ਿਮਲਾ 'ਚ ਹੋਈ ਸਨੌਫੌਲ ਨਾਲ ਸੜਕਾਂ ਅਤੇ ਘਰਾਂ ਦੀ ਛੱਤਾਂ 'ਤੇ ਚਿੱਟੀ ਚਾਦਰ ਬਿੱਛੀ ਨਜ਼ਰ ਆ ਰਹੀ ਹੈ।
ਬੀਤੇ ਦਿਨੀਂ ਹੋਈ ਬਰਫਬਾਰੀ ਸ਼ਿਮਲਾ 'ਚ ਹੋਈ ਸਭ ਤੋਂ ਜ਼ਿਆਦਾ ਬਰਫਬਾਰੀ ਮੰਨੀ ਜਾ ਰਹੀ ਹੈ। ਇਸ ਨਾਲ ਸੂਬੇ ਦੇ ਨਾਲ ਮੈਦਾਨੀ ਖੇਤਰਾਂ 'ਚ ਇੱਕ ਵਾਰ ਫੇਰ ਠੰਢ ਦਾ ਦੌਰ ਸ਼ੁਰੂ ਹੋ ਗਿਆ ਹੈ।
ਹਾਲ ਹੀ 'ਚ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ 'ਚ ਕਾਫੀ ਬਰਫਬਾਰੀ ਹੋਈ। ਜਿਸ ਨਾਲ ਸਥਾਨਿਕ ਲੋਕਾਂ ਦੀ ਮੁਸ਼ਕਲਾਂ ਵਧ ਗਈਆਂ ਹਨ।