✕
  • ਹੋਮ

ਦਿਲੀਪ ਸਿੰਘ ਰਾਣਾ ਕਿਵੇਂ ਬਣਿਆ ‘ਦ ਗ੍ਰੇਟ ਖਲੀ’, ਜਾਣੋ ਕੁਝ ਖਾਸ ਗੱਲਾਂ

ਏਬੀਪੀ ਸਾਂਝਾ   |  27 Aug 2019 01:46 PM (IST)
1

2

3

WWE ਦੇ ਲੋਕਾਂ ਨੂੰ ਉਸ ਦਾ ਨਾਂ ਦਿਲੀਪ ਸਿੰਘ ਰਾਣਾ ਕੁਝ ਖਾਸ ਨਹੀਂ ਲੱਗਿਆ। ਇਸ ਤੋਂ ਬਾਅਦ ਕਿਸੇ ਨੇ ਉਸ ਨੂੰ ਜਾਇੰਟ ਸਿੰਗ ਕਿਹਾ ਤੇ ਕਿਸੇ ਨੇ ਭੀਮ। ਫੇਰ ਮਾਂ ਕਾਲੀ ਦਾ ਭਗਤ ਹੋਣ ਕਰਕੇ ਕਿਸੇ ਨੇ ਉਸ ਨੂੰ ਆਪਣਾ ਨਾਂ ਸ਼ਿਵ ਰੱਖਣ ਦੀ ਸਲਾਹ ਵੀ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ‘ਮਾਂ ਕਾਲੀ’ ਨਾਂ ਰੱਖਣ ਦੀ ਸਲਾਹ ਦਿੱਤੀ। ਇਸ ਨੂੰ ਅੱਗੇ ਚੱਲ ਉਸ ਨੇ ‘ਦ ਗ੍ਰੇਟ ਖਲੀ’ ਕਰ ਪੂਰੀ ਦੁਨੀਆ ‘ਚ ਨਾਂ ਰੋਸ਼ਨ ਕੀਤਾ।

4

ਨਿੱਜੀ ਜ਼ਿੰਦਗੀ ‘ਚ ਖਲੀ ਕਾਫੀ ਅਧਿਆਤਮਕ ਹੈ ਤੇ ਉਹ ਭਾਰਤੀ ਅਧਿਆਤਮਕ ਗੁਰੂ ਆਸ਼ੂਤੋਸ਼ ਮਹਾਰਾਜ ਦਾ ਚੇਲਾ ਵੀ ਹੈ। ਖਲੀ ਦਾ ਵਿਆਹ ਹਰਮਿੰਦਰ ਕੌਰ ਨਾਲ ਹੋਇਆ ਤੇ ਉਸ ਦਾ ਇੱਕ ਬੱਚਾ ਵੀ ਹੈ।

5

ਤੁਹਾਨੂੰ ਜਾਣ ਹੈਰਾਨੀ ਹੋਵੇਗੀ ਕਿ ਖਲੀ ਰੋਜ਼ ਸ਼ਾਮ ਤਕ 20 ਉਬਲੇ ਅੰਡੇ, 10 ਗਲਾਸ ਜੂਸ ਤੇ 10 ਲੀਟਰ ਦੁਧ ਪੀਂਦਾ ਹੈ। ਖਲੀ ਨੇ ਭਾਰਤੀ ਟੀਵੀ ‘ਤੇ ਫੇਮਸ ਰਿਏਲਟੀ ਸ਼ੋਅ ‘ਬਿੱਗ ਬੌਸ’ ਨਾਲ ਆਪਣਾ ਟੀਵੀ ਡੈਬਿਊ ਕੀਤਾ। ਉਹ ਬਾਲੀਵੁੱਡ ਦੇ ਨਾਲ ਹਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕਿਆ ਹੈ।

6

ਪਹਿਲਵਾਨ ਖਲੀ ਨੇ ਸਮੈਕਡਾਊਨ ਦੇ ਐਪੀਸੋਡ ‘ਚ ਪਹਿਲੀ ਵਾਰ ਸਾਲ 2006 ਅਪਰੈਲ ‘ਚ ਟੀਵੀ ਡੈਬਿਊ ਕੀਤਾ। ਜਿੱਥੇ ਉਹ ਆਪਣੇ ਮੈਨੇਜਰ ਨਾਲ ਪਹੁੰਚਿਆ ਤੇ ਆਉਂਦੇ ਹੀ ਉਸ ਨੇ ਅੰਡਰਟੇਕਰ ‘ਤੇ ਹਮਲਾ ਕੀਤਾ। ਉਸ ਨੇ ਅੰਡਰਟੇਕਰ, ਸ਼ੋਨ ਮਾਈਕਲ, ਜੌਨ ਸੀਨਾ ਤੇ ਹੋਰ ਕਈ ਲੋਕਾਂ ਨੂੰ ਹਰਾਇਆ। ਇਸ ਤਰ੍ਹਾਂ ਉਸ ਨੇ ਪ੍ਰੋਫੈਸ਼ਨਲ ਰੈਸਲਿੰਗ ‘ਚ ਆਪਣੀ ਥਾਂ ਬਣਾਈ।

7

ਖਲੀ 7 ਅਕਤੂਬਰ, 2000 ‘ਚ ਪ੍ਰੋ ਰੈਸਲਿੰਗ ਗਿਆ ਸੀ ਜਿੱਥੇ ਉਹ ਜਾਇੰਟ ਸਿੰਘ ਨਾਂ ਨਾਲ ਫੇਮਸ ਸੀ। ਦੋ ਜਨਵਰੀ, 2006 ਨੂੰ ਸਿੰਘ ਰੈਸਲਿੰਗ ਇੰਟਰਟੇਨਮੈਂਟ ਵੱਲੋਂ ਬੌਂਡ ‘ਤੇ ਸਾਈਨ ਕਰਨ ਵਾਲਾ ਪਹਿਲਾ ਪ੍ਰੋਫੈਸ਼ਨਲ ਪਹਿਲਵਾਨ ਬਣਿਆ।

8

ਖਲੀ ਮਹਾਕਾਲੀ ਦਾ ਵੱਡਾ ਭਗਤ ਹੈ। ਇਸ ਲਈ ਉਸ ਦਾ ਨਾਂ ਖਲੀ ਪਿਆ। ਖਲੀ ਦੀ ਲੰਬਾਈ 7 ਫੁੱਟ 1 ਇੰਚ ਹੈ ਤੇ ਉਸ ਦਾ ਵਜ਼ਨ 157 ਕਿਲੋ ਹੈ।

9

ਖਲੀ ਦਾ ਜਨਮ ਇੱਕ ਕਿਸਾਨ ਪਰਿਵਾਰ ‘ਚ ਹੋਇਆ। ਉਸ ਦਾ ਸਰੀਰ ਬਚਪਨ ਤੋਂ ਅਜਿਹਾ ਵੱਡਾ ਰਿਹਾ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਵੀ ਆਪਣੇ ਬਾਕੀ ਭੈਣ-ਭਰਾਵਾਂ ਦੀ ਤਰ੍ਹਾਂ ਮਜ਼ਦੂਰੀ ਹੀ ਕਰਨੀ ਪਈ। ਖਲੀ ਦੇ ਅਜਿਹੇ ਸਰੀਰ ਦਾ ਕਾਰਨ ਬਚਪਨ ਤੋਂ Gigantism  ਨਾਂ ਦੀ ਬਿਮਾਰੀ ਦਾ ਹੋਣਾ ਹੈ।

10

ਅੱਜ ਖਲੀ ਆਪਣਾ 47ਵਾਂ ਜਨਮ ਦਿਨ ਮਨਾ ਰਿਹਾ ਹੈ। ਅਜਿਹੇ ‘ਚ ਦੇਸ਼ ਦੀ ਸ਼ਾਨ ਇਸ ਖਿਡਾਰੀ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਬਾਰੇ ਤੁਹਾਨੂੰ ਦੱਸਦੇ ਹਾਂ। ਖਲੀ ਦਾ ਜਨਮ ਅੱਜ ਦੇ ਦਿਨ ਸਾਲ 1972 ‘ਚ ਹੋਇਆ ਸੀ। ਅੱਜ ਉਹ ਜਿਸ ਮੁਕਾਮ ‘ਤੇ ਹੈ, ਉੱਥੇ ਪਹੁੰਚਣਾ ਕੋਈ ਆਮ ਗੱਲ ਨਹੀਂ। ਖਲੀ ਨੇ ਇੱਥੇ ਤਕ ਪਹੁੰਚਣ ਲਈ ਕਾਫੀ ਮੁਸ਼ੱਕਤ ਕੀਤੀ। ਹੁਣ ਜਾਣੋ ਉਸ ਦੀ ਜ਼ਿੰਦਗੀ ਨਾਲ ਜੁੜੇ ਕੁਝ ਖਾਸ ਕਿੱਸੇ।

11

ਜੇਕਰ ਤੁਸੀਂ WWE ਵੇਖਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਕਿਸੇ ਰੈਸਲਰ ਨੂੰ ਰਿੰਗ ‘ਚ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਉਹ ਨਾਂ ਹੈ ‘ਦ ਗ੍ਰੇਟ ਖਲੀ’। ਖਲੀ ਦਾ ਅਸਲ ਨਾਂ ਦਿਲੀਪ ਸਿੰਘ ਰਾਣਾ ਹੈ। ਰੈਸਲਿੰਗ ਦੀ ਦੁਨੀਆ ‘ਚ 7 ਫੁੱਟ ਇੱਕ ਇੰਚ ਲੰਬਾ ਇਕਲੌਤਾ ਭਾਰਤੀ ਵਰਲਡ ਹੈਵੀਵੇਟ ਚੈਂਪੀਅਨ ਦ ਗ੍ਰੇਟ ਖਲੀ ਅੱਜ ਭਾਰਤ ਦੀ ਸ਼ਾਨ ਹੈ।

  • ਹੋਮ
  • ਭਾਰਤ
  • ਦਿਲੀਪ ਸਿੰਘ ਰਾਣਾ ਕਿਵੇਂ ਬਣਿਆ ‘ਦ ਗ੍ਰੇਟ ਖਲੀ’, ਜਾਣੋ ਕੁਝ ਖਾਸ ਗੱਲਾਂ
About us | Advertisement| Privacy policy
© Copyright@2025.ABP Network Private Limited. All rights reserved.