ਹਿਮਾਚਲ 'ਚ ਪੁਲ ਵਹਿਣ ਕਾਰਨ ਫਸੇ ਸੈਂਕੜੇ ਵਾਹਨ, ਮਣੀਮਹੇਸ਼ ਯਾਤਰਾ ਬਹਾਲ
ਮਣੀਮਹੇਸ਼ ਯਾਤਰਾ ਨੂੰ ਅਮਰਨਾਥ ਯਾਤਰਾ ਦੇ ਬਾਰਬਰ ਹੀ ਮੰਨਿਆ ਜਾਂਦਾ ਹੈ ਜੋ ਅਮਰਨਾਥ ਨਹੀਂ ਜਾ ਪਾਉਂਦੇ ਉਹ ਮਣੀਮਹੇਸ਼ ਝੀਲ ‘ਤੇ ਇਸ਼ਨਾਨ ਲਈ ਜਾਂਦੇ ਹਨ।
ਹਜ਼ਾਰਾਂ ਸਾਲਾਂ ਤੋਂ ਸ਼ਰਧਾਲੂ ਰੋਮਾਂਚਕ ਸਫ਼ਰ ‘ਤੇ ਆ ਰਹੇ ਹਨ। ਇਸ ਸਾਲ ਇਹ ਸਫ਼ਰ 24 ਅਗਸਤ ਤੋਂ ਸ਼ੁਰੂ ਹੋਈ ਹੈ।
ਧੌਲਾਧਾਰ, ਮਾਂਗੀ ਤੇ ਜਾਂਸਕਰ ਪਹਾੜਾਂ ਦੀਆਂ ਚੋਟੀਆਂ ਨਾਲ ਘਿਰਿਆ ਇਹ ਕੈਲਾਸ਼ ਪਹਾੜ ਮਣੀਮਹੇਸ਼ ਕੈਲਾਸ਼ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਹਿਮਾਚਲ ਪ੍ਰਦੇਸ਼ ਦੇ ਚੰਬਾ ‘ਚ ਕਰੀਬ 83 ਕਿਮੀ ਦੀ ਦੂਰੀ ‘ਤੇ ਵੱਸੇ ਮਣੀਮਹੇਸ਼ ‘ਚ ਭਗਵਾਨ ਸ਼ਿਵ ਦਾ ਮਣੀ ਰੂਪ ‘ਚ ਦਰਸ਼ਨ ਦਿੱਤੇ ਸੀ। ਇਸ ਲਈ ਇਸ ਥਾਂ ਨੂੰ ਮਣੀਮਹੇਸ਼ ਕਿਹਾ ਜਾਂਦਾ ਹੈ।
ਐਤਵਾਰ ਦੇਰ ਰਾਤ ਪੁਲ ਵਹਿ ਜਾਣ ਕਰਕੇ ਪ੍ਰਸਾਸ਼ਨ ਨੂੰ ਦੂਜੀ ਵਾਲ ਮਣੀਮਹੇਸ਼ ਦੀ ਯਾਤਰਾ ਨੂੰ ਰੋਕਣਾ ਪਿਆ। ਇਹ ਰਸਤਾ ਬੰਦ ਹੋਣ ਕਰਕੇ ਅਜੇ ਵੀ ਕਰੀਬ 1100 ਵਾਹਨ ਇੱਥੇ ਦੋਵੇਂ ਪਾਸੇ ਫਸੇ ਹੋਏ ਹਨ।
ਪੈਦਲ ਯਾਤਰੀਆਂ ਲਈ ਰਾਹ ਬਹਾਲ ਕਰਨ ਲਈ ਹਜ਼ਾਰਾਂ ਸ਼ਰਧਾਲੂਆਂ ਨੇ ਰਾਹਤ ਦਾ ਸਾਹ ਲਿਆ।
ਭਰਮੌਰ-ਹੜਸਰ ਰਾਹ ‘ਤੇ ਪ੍ਰੰਘਾਲਾ ਕੋਲ ਪੁਲ ਪਾਣੀ ‘ਚ ਹੜ੍ਹ ਜਾਣ ਕਰਕੇ ਮਣੀਮਹੇਸ਼ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਸ਼ਾਮ ਨੂੰ ਇੱਥੇ ਸ਼ਰਧਾਲੂਆਂ ਦੇ ਰਾਹ ਬਹਾਲ ਕਰ ਦਿੱਤਾ ਗਿਆ ਜਦਕਿ ਆਵਾਜਾਈ ‘ਚ ਹੜਸਰ ਤਕ ਜਾਣ ਵਾਲੇ ਯਾਤਰੀਆਂ ‘ਤੇ ਅਜੇ ਵੀ ਰੋਕ ਲੱਗੀ ਹੋਈ ਹੈ।