ਹਿਮਾਚਲ ਦੀਆਂ ਵਾਦੀਆਂ 'ਚ ਚਿੱਟਾ ਹੀ ਚਿੱਟਾ, ਵੇਖੋ ਖੂਬਸੂਰਤ ਤਸਵੀਰਾਂ
ਸੂਬੇ ‘ਚ ਮੂਸਮ ਵਿਭਾਗ ਨੇ ਬਰਫਬਾਰੀ ਦੇ ਨਾਲ ਬਾਰਸ਼ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਇਹ ਸਮਾਂ ਸੈਲਾਨੀਆਂ ਲਈ ਵਧੀਆ ਹੈ ਕਿਉਂਕਿ ਉਹ ਤਾਂ ਉਡੀਕ ਕਰ ਰਹੇ ਹੁੰਦੇ ਹਨ ਕਿ ਕਦੋਂ ਬਰਫਬਾਰੀ ਹੋਵੇ।
ਹਿਮਾਚਲ ‘ਚ ਇਸ ਸਰਦੀ ਦੀ ਸਭ ਤੋਂ ਲੰਬੀ ਬਰਫਬਾਰੀ ਹੈ। ਬਰਫ ਪੈਣ ਤੋਂ ਬਾਅਦ ਸੂਬੇ ਦਾ ਤਾਪਮਾਨ ਤੇਜੀ ਨਾਲ ਹੇਠਾਂ ਆ ਰਿਹਾ ਹੈ।
ਬਰਫਬਾਰੀ ਦੇ ਬਾਅਦ ਦਾ ਇਹ ਨਜ਼ਾਰਾ ਬੇਹੱਦ ਪਿਆਰਾ ਲੱਗ ਰਿਹਾ ਹੈ, ਪਰ ਪ੍ਰਸਾਸ਼ਨ ਨੇ ਸੁਰੱਖੀਆ ਦੇ ਆਦੇਸ਼ ਦੇ ਦਿੱਤੇ ਹਨ। ਉੱਚੀਆਂ ਥਾਂਵਾਂ ‘ਤੇ ਬਰਫਬਾਰੀ ਹੋਣ ਦੀ ਸੰਬਾਵਨਾ ਬਣੀ ਹੋਈ ਹੈ। ਪ੍ਰਸਾਸ਼ਨ ਨਹੀਂ ਚਾਹੁੰਦਾ ਕੀ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਹੋਵੇ।
ਇਸ ਬਰਫਬਾਰੀ ਕਾਰਨ ਹਿਮਾਚਲ ਸੂਬੇ ਦੇ ਕਈ ਜ਼ਿਲ੍ਹਿਆਂ ਦਾ ਤਾਪਮਾਨ ਮਾਈਨਸ ‘ਚ ਪਹੁੰਚ ਚੁੱਕਿਆ ਹੈ। ਮਨਾਲੀ ਦਾ ਤਾਪਮਾਨ 1.2 ਡਿਗਰੀ, ਸ਼ਿਲਮਾ 9.5 ਡਿਗਰੀ ਤੇ ਧਰਮਸ਼ਾਲਾ ‘ਚ 9.1 ਡਿਗਰੀ ਸੈਲਸੀਅਸ ਪਹੁੰਚ ਚੁੱਕਿਆ ਹੈ। ਸੈਲਾਨੀਆਂ ਨੂੰ ਇਹ ਮੌਸਮ ਕਾਫੀ ਪਸੰਦ ਆਉਂਦਾ ਹੈ।
ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬਰਫਬਾਰੀ ਵੀਰਵਾਰ ਨੂੰ ਵੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ‘ਚ ਹਿਮਾਚਲ ਸਮੇਤ ਨੇੜਲੇ ਸੂਬਿਆਂ ‘ਚ ਠੰਢ ਵਧਣ ਦੀ ਉਮੀਦ ਹੈ।
ਹਿਮਾਚਲ ਦੀ ਰਾਜਧਾਨੀ ਸ਼ਿਮਲਾ ਤੇ ਹੋਰ ਖੇਤਰ ਨਾਰਕੰਡਾ, ਕੁਫਰੀ, ਡਲਹੌਜੀ, ਧਰਮਸ਼ਾਲਾ ਤੇ ਪਾਲਮਪੁਰ ਵੀ ਬਰਫ ਨਾਲ ਢੱਕੇ ਹੋਏ ਹਨ। ਇਨ੍ਹਾਂ ਥਾਂਵਾਂ ਦੇ ਨੇੜੇ ਦਾ ਨਜ਼ਾਰਾ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ।
ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਰਾਤ ਨੂੰ ਭਾਰੀ ਬਰਫਬਾਰੀ ਹੋਈ ਹੈ। ਬਰਫਬਾਰੀ ਹੋਣ ਕਾਰਨ ਉੱਥੇ ਦਾ ਪਾਰਾ ਬਿਲਕੁਲ ਹੇਠ ਡਿੱਗ ਗਿਆ ਤੇ ਬਰਫ ਦੀ ਸਫੇਦ ਚਾਦਰ ਨੇ ਸਭ ਕੁਝ ਢੱਕ ਦਿੱਤਾ ਹੈ।