‘ਤਿਤਲੀ’ ਦੇ ਕਹਿਰ ਨੇ ਲਈ 8 ਜਣਿਆਂ ਦੀ ਜਾਨ, ਵੱਡੇ ਪੱਧਰ ’ਤੇ ਤਬਾਹੀ
ਸੂਬੇ ਦੇ ਕਈ ਇਲਾਕਿਆਂ ਵਿੱਚ ਰਿਕਾਰਡ ਬਾਰਸ਼ ਦਰਜ ਕੀਤੀ ਗਈ।
ਐਸਡੀਐਮਏ ਜੀ ਸ਼ੁਰੂਆਤੀ ਰਿਪੋਰਟ ਮੁਤਾਬਕ ਨਾਰੀਅਲ, ਕੇਲੇ ਤੇ ਅੰਬਾਂ ਦੀ ਫਸਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਕੁਝ ਐਕਸਪ੍ਰੈੱਸ ਰੇਲਾਂ ਦੇ ਮਾਰਗ ਵਿੱਚ ਬਦਲਾਅ ਕਰ ਦਿੱਤੇ ਗਏ ਹਨ। ਬਾਗਬਾਨੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਝੋਨੇ ਦੇ ਖੇਤ ਵੀ ਤਬਾਹ ਹੋ ਗਏ।
ਗੋਪਾਲਪੁਰ ਨਜ਼ਦੀਕ ਪੰਜ ਮਛੇਰਿਆਂ ਸਣੇ ਇੱਕ ਕਿਸ਼ਤੀ ਡੁੱਬ ਗਈ। ਮਛੇਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਰੇਲਵੇ ਸਟੇਸ਼ਨ ’ਤੇ ਲੱਗੀ ਟੀਨ ਦੀ ਚਾਦਰ ਵੀ ਟੁੱਟ ਗਈ।
ਤੂਫਾਨ ਨਾਲ ਆਂਧਰਾ ਪ੍ਰਦੇਸ਼ ਦੇ ਪਾਲਸਾ ਰੇਲਵੇ ਸਟੇਸ਼ਨ ਵਿੱਚ ਤਬਾਹੀ ਦੇਖਣ ਨੂੰ ਮਿਲੀ।
ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਦੱਸਿਆ ਕਿ ਛੇ ਮਛੇਰਿਆਂ ਦੀ ਵੀ ਮੌਤ ਹੋ ਗਈ।
ਐਸਡੀਐਮਏ ਨੇ ਦੱਸਿਆ ਕਿ ਗੁਦੀਵਾੜਾ ਅਗਰਹਾਰਮ ਪਿੰਡ ਵਿੱਚ ਇੱਕ 62 ਸਾਲ ਦੀ ਮਹਿਲਾ ’ਤੇ ਦਰੱਖ਼ਤ ਡਿੱਗਣ ਕਾਰਨ ਉਸਦੀ ਮੌਤ ਹੋ ਗਈ ਜਦਕਿ ਸ਼੍ਰੀਕਾਕੁਲਮ ਜ਼ਿਲੇ ਦੇ ਰੋਹਨਾਸਾ ਪਿੰਡ ਦੇ ਇੱਕ 55 ਸਾਲਾ ਵਿਅਕਤੀ ਦੀ ਮਕਾਨ ਡਿੱਗਣ ਕਾਰਨ ਮੌਤ ਹੋ ਗਈ।
ਆਂਧਰਾ ਪ੍ਰਦੇਸ਼: ਚੱਕਰਵਾਤੀ ਤੂਫਾਨ ਤਿਤਲੀ ਨੇ ਵੀਰਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ 8 ਲੋਕਾਂ ਦੀ ਜਾਨ ਲੈ ਲਈ। ਇਸ ਦੇ ਨਾਲ-ਨਾਲ ਤੂਫਾਨ ਨੇ ਸ਼੍ਰੀਕਾਕੁਲਮ ਤੇ ਵਿਜੈਨਗਰਮ ਜ਼ਿਲ੍ਹਿਆਂ ਵਿੱਚ ਵੱਡੀ ਤਬਾਹੀ ਮਚਾਈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਨੇ ਦੱਸਿਆ ਕਿ ਇਸ ਚੱਕਰਵਾਤ ਨਾਲ ਜਨਜੀਵਨ ਬੁਰੀ ਤਰ੍ਹਾਂ ਠੱਪ ਹੋ ਗਿਆ ਹੈ। ਬੁੱਧਵਾਰ ਦੇਰ ਰਾਤ ਦੋਵਾਂ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ। ਤੂਫਾਨ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ਨਾਲ 8 ਜਣਿਆਂ ਦੀ ਮੌਤ ਹੋਈ ਹੈ।