ਹੈਲਮੇਟ ਜਾਂ ਸੀਟ ਬੈਲਟ ਨਹੀਂ ਲਾਉਂਦੇ ਤਾਂ ਪੜ੍ਹੋ ਇਹ ਖ਼ਬਰ
WHO ਨੇ ਵੀ ਦੁਨੀਆਭਰ ਵਿੱਚ ਮੋਬਾਈਲ, ਸਪੀਡ ਤੇ ਡਰੰਕ ਡਰਾਈਵਿੰਗ ਵਿੱਚ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 67 ਫੀਸਦੀ ਮੌਤਾਂ ਤੇਜ਼ ਰਫ਼ਤਾਰ ਕਰਕੇ ਹੋਈਆਂ। 22,428 ਲੋਕ ਹਿਟ ਐਂਡ ਰਨ ਕੇਸਾਂ ਵਿੱਚ ਮਾਰੇ ਗਏ। 4776 ਲੋਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਕਰਕੇ ਮਾਰੇ ਗਏ।
ਰੋਡ ਸੇਫਟੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਕਾਫੀ ਧਿਆਨ ਦਿੱਤਾ ਗਿਆ ਹੈ ਕਿ ਕਿਨ੍ਹਾਂ ਵਾਹਨਾਂ ਨਾਲ ਸੜਕ ਹਾਦਸੇ ਜ਼ਿਆਦਾ ਹੁੰਦੇ ਹਨ।
ਡਰਾਈਵਿੰਗ ਸਮੇਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਕਰਕੇ ਯੂਪੀ ਵਿੱਚ ਸਭ ਤੋਂ ਜ਼ਿਆਦਾ 1512 ਮੌਤਾਂ ਹੋਈਆਂ ਜਦਕਿ ਇਸ ਮਾਮਲੇ ਵਿੱਚ ਦਿੱਲੀ ’ਚ 3 ਮੌਤਾਂ ਹੋਈਆਂ।
ਦੋਪਹੀਆ ਵਾਹਨ ਦੇ ਪਿੱਛੇ ਬੈਠਣ ਵਾਲਿਆਂ ਵਿੱਚੋਂ 42 ਫੀਸਦੀ ਲੋਕਾਂ ਦੀ ਮੌਤ ਹੈਲਮੇਟ ਨਾ ਪਾਉਣ ਕਰਕੇ ਹੋਈ ਤੇ ਗੁਜਰਾਤ ਇਸ ਮਾਮਲੇ ਸਬੰਧੀ ਸਭ ਤੋਂ ਮੋਹਰੀ ਹੈ। ਸੀਟ ਬੈਲਟ ਨਾ ਪਾਉਣ ਕਰਕੇ ਹੋਈਆਂ ਮੌਤਾਂ ਦੀ ਗਿਣਤੀ ਵੇਖੀਏ ਤਾਂ ਕਰਨਾਟਕ ਸਭ ਤੋਂ ਅੱਗੇ ਹੈ।
2017 ਵਿੱਚ ਹੈਲਮੇਟ ਨਾ ਪਾਉਣ ਕਾਰਨ ਹੋਈਆਂ ਮੌਤਾਂ ਦਾ ਅੰਕੜਾ 36 ਹਜ਼ਾਰ ਜਦਕਿ 2016 ਵਿੱਚ 10,135 ਸੀ। ਤਾਮਿਲਨਾਡੂ ਵਿੱਚ ਸਭ ਤੋਂ ਜ਼ਿਆਦਾ 5211 ਮੌਤਾਂ ਹੋਈਆਂ।
ਹਾਲਾਂਕਿ 2016 ਦੇ ਮੁਕਾਬਲੇ ਇਨ੍ਹਾਂ ਅੰਕੜਿਆਂ ਵਿੱਚ ਕਮੀ ਦਿਖੀ ਹੈ। 2016 ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦਾ ਸੰਖਿਆ 1.51 ਲੱਖ ਸੀ ਜਦਕਿ 2017 ਵਿੱਚ ਇਹ ਅੰਕੜਾ 1.48 ਲੱਖ ਤਕ ਸੀ।
ਇਸ ਰੋਡ ਐਕਸੀਡੈਂਟ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਗੱਡੀ ਜਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਮੋਬਾਈਲ ਦਾ ਇਸਤੇਮਾਲ ਕਰਨ ਨਾਲ ਪਿਛਲੇ ਸਾਲ 9 ਜਣਿਆਂ ਨੇ ਆਪਣੀ ਜਾਨ ਗਵਾਈ।
ਕਾਰ ਚਲਾਉਂਦੇ ਸਮੇਂ ਵੀ ਸੀਟ ਬੈਲਟ ਨਾ ਲਾਉਣ ਕਰਕੇ 79 ਮੌਤਾਂ ਹੋਈਆਂ।
ਸੋਮਵਾਰ ਨੂੰ ਦਿੱਲੀ ਪੁਲਿਸ ਤੇ ਟਰਾਂਸਪੋਰਟ ਵਿਭਾਗ ਨੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ’ਚ ਸਾਹਮਣੇ ਆਇਆ ਹੈ ਕਿ 2017 ਵਿੱਚ ਰੋਜ਼ਾਨਾ ਦੋਪਹੀਆ ਵਾਹਨ ਚਲਾਉਣ ਵਾਲਿਆਂ ਵਿੱਚ 98 ਫੀਸਦੀ ਲੋਕਾਂ ਦੀ ਮੌਤ ਹੈਲਮੇਟ ਨਾ ਪਾਉਣ ਕਰਕੇ ਹੋਈ।