ਫਰੀਦਕੋਟ ਦੇ ਅਪਾਹਜ ਨੌਜਵਾਨ ਨੇ ਏਸ਼ੀਅਨ ਖੇਡਾਂ ’ਚ ਗੱਡੇ ਝੰਡੇ, ਸਰਕਾਰ ਤੋਂ ਨਹੀਂ ਕੋਈ ਉਮੀਦ
ਉਸ ਨੇ ਕਿਹਾ ਕਿ ਅੱਜ ਮੇਰੇ ਚਾਹੁਣ ਵਾਲੇ ਮੇਰਾ ਸੁਆਗਤ ਕਰਨ ਲਈ ਆਏ ਹਨ, ਮੇਰੇ ਲਈ ਇਹੀ ਬਹੁਤ ਮਾਣ ਵਾਲੀ ਗੱਲ ਹੈ।
ਚੰਡੀਗੜ੍ਹ: ਹਾਲ ਹੀ ਵਿੱਚ ਪੁਣੇ ’ਚ ਹੋਈ ਅਪਾਹਜ ਏਸ਼ੀਅਨ ਬੌਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੇ ਨੌਜਵਾਨ ਸ਼ਾਮ ਸਿੰਘ ਸ਼ੇਰਾ ਨੇ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ।
ਸ਼ਾਮ ਸਿੰਘ ਸ਼ੇਰਾ ਨੇ ਦੱਸਿਆ ਕਿ ਉਸ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਰਹੀ ਕਿਉਂਕਿ ਪਿਛਲੇ 10 ਸਾਲ ਤੋਂ ਸਰਕਾਰ ਨੇ ਉਸ ਦੀ ਕੋਈ ਸਾਰ ਨਹੀਂ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਾਮ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਨੌਜਵਾਨ ਵੀ ਇਸ ਤੋਂ ਪ੍ਰੇਰਤ ਹੋ ਕੇ ਖੇਡਾਂ ਵਾਲੇ ਪਾਸੇ ਜਾ ਸਕਣ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਅਜਿਹੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ।
ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਨੇ ਚੌਥੀ ਵਾਰ ਏਸ਼ੀਅਨ ਖੇਡਾਂ ਵਿੱਚੋਂ ਸੋਨੇ ਦਾ ਤਗਮਾ ਜਿੱਤਿਆ ਹੈ।
ਅੱਜ ਫਰੀਦਕੋਟ ਦੇ ਰੇਲਵੇ ਸਟੇਸ਼ਨ ’ਤੇ ਢੋਲ-ਢਮੱਕੇ ਨਾਲ ਸ਼ਾਮ ਸਿੰਘ ਦਾ ਸਵਾਗਤ ਕੀਤਾ ਗਿਆ।
ਅੱਜ ਪਿੰਡ ਪਰਤਣ ’ਤੇ ਉਸ ਦਾ ਭਰਵਾਂ ਸੁਆਗਤ ਕੀਤਾ ਗਿਆ ।
ਇਹ ਸ਼ਾਮ ਸਿੰਘ ਦੀ ਪਹਿਲੀ ਪ੍ਰਾਪਤੀ ਨਹੀਂ। ਇਸ ਤੋਂ ਪਹਿਲਾਂ ਸ਼ਾਮ ਸਿੰਘ ਤਿੰਨ ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗਮੇ ਜਿੱਤ ਚੁੱਕਿਆ ਹੈ।