ਰੈਲੀ 'ਚ ਪੁੱਜੇ ਕਾਂਗਰਸੀਆਂ ਨੇ ਠੇਕੇ ਲਾਏ ਡੇਰੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 07 Oct 2018 07:52 PM (IST)
1
ਪੰਜਾਬ ਦੇ ਐਕਸਾਈਜ਼ ਵਿਭਾਗ ਦੀ ਟੀਮ ਵੀ ਉੱਥੇ ਮੌਜੂਦ ਸੀ ਪਰ ਲੋਕਾਂ ਨੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ।
2
ਹਰਿਆਣਾ ਦੀ ਹੱਦ ਨਾਲ ਲੱਗਦੇ ਠੇਕੇ ਵਿੱਚ ਲੋਕ ਇੱਕ-ਦੋ ਨਹੀਂ, ਬਲਕਿ 6-6 ਬੋਤਲਾਂ ਸ਼ਰਾਬ ਖਰੀਦਦੇ ਨਜ਼ਰ ਆਏ।
3
ਹਾਲਾਂਕਿ ਪੰਜਾਬ ਦੀ ਹੱਦ ਵਿੱਚ ਸਿਰਫ ਇੱਕ ਠੇਕਾ ਸੀ ਜਿਸ ’ਤੇ ਲੋਕਾਂ ਦੀ ਗਿਣਤੀ ਘੱਟ ਸੀ ਪਰ ਹਰਿਆਣਾ ਦੀ ਹੱਦ ਨਾਲ ਲੱਗਦੇ ਠੇਕੇ ਵਿੱਚ ਸੈਂਕੜੇ ਗਿਣਤੀ ਲੋਕਾਂ ਦਾ ਇਕੱਠ ਜਮ੍ਹਾ ਸੀ।
4
ਕਈ ਲੋਕ ਤਾਂ ਰੈਲੀ ਵਿੱਚ ਜਾਣ ਦੀ ਬਜਾਏ ਠੇਕੇ ਵੱਲ ਚੱਲਦੇ ਬਣੇ।
5
ਰੈਲੀ ਬਾਅਦ ਭੀੜ ਠੇਕਿਆਂ ’ਤੇ ਜਮ੍ਹਾ ਹੋਣੀ ਸ਼ੁਰੂ ਹੋ ਗਈ।
6
ਕਿੱਲਿਆਂਵਾਲੀ ਵਿੱਚ ਕਾਂਗਰਸ ਦੀ ਰੈਲੀ ਵਿੱਚ ਪੰਜਾਬ ਭਰ ਤੋਂ ਕਾਂਗਰਸ ਸਮਰਥਕਾਂ ਨੇ ਸ਼ਿਰਕਤ ਕੀਤੀ।
7
ਪਰ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਬਾਅਦ ਖ਼ਾਸ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਦਿਨ ਭਰ ਦੀ ਥਕਾਨ ਉਤਾਰਨ ਲਈ ਇਕੱਠ ਨੇ ਠੇਕਿਆਂ 'ਤੇ ਜਾ ਰੌਣਕਾਂ ਲਾਈਆਂ।
8
ਪਾਰਟੀਆਂ ਨੇ ਇੱਕ-ਦੂਜੇ ਖ਼ਿਲਾਫ਼ ਖੂਬ ਦੂਸ਼ਣਬਾਜ਼ੀ ਕੀਤੀ।
9
ਚੰਡੀਗੜ੍ਹ: ਸੂਬੇ ਭਰ ਵਿੱਚ ਅੱਜ ਰੈਲੀਆਂ ਦਾ ਦੰਗਲ ਜਾਰੀ ਰਿਹਾ।