ਸਿਆਸੀ ਗਰਮੀ ਨੇ ਚਾੜ੍ਹਿਆ ਪੰਜਾਬ ਦਾ ਪਾਰਾ, ਪਟਿਆਲਾ, ਲੰਬੀ ਤੇ ਕੋਟਕਪੂਰਾ 'ਚ ਵੱਡੇ ਇਕੱਠ
ਕੈਪਟਨ ਨੇ ਵੀ ਹਲਕਾ ਲੰਬੀ ਦੇ ਮੰਡੀ ਕਿਲਿਆਂਵਾਲੀ ਲਈ ਚੰਡੀਗੜ੍ਹ ਤੋਂ ਉਡਾਣ ਭਰ ਲਈ ਹੈ।
ਉੱਧਰ, ਅਕਾਲੀਆਂ ਦੀ ਰੈਲੀ ਵਿੱਚ ਕਈ ਵੱਡੇ ਲੀਡਰ ਪਹੁੰਚ ਗਏ ਹਨ। ਪਰ ਟਕਸਾਲੀ ਲੀਡਰਾਂ ਵਿੱਚੋਂ ਕੋਈ ਵੱਡਾ ਚਿਹਰਾ ਨਹੀਂ ਪਹੁੰਚਿਆ। ਪਰ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਪਹੁੰਚ ਚੁੱਕੇ ਹਨ।
ਸੁਖਬੀਰ ਬਾਦਲ ਦੁਪਹਿਰ ਬਾਰਾਂ ਕੁ ਵਜੇ ਆਪਣੀ ਰੈਲੀ ਵਿੱਚ ਪਹੁੰਚੇ। ਉਨ੍ਹਾਂ ਤੋਂ ਪਹਿਲਾਂ ਪਾਰਟੀ ਦੇ ਅਹੁਦੇਦਾਰ ਮਾਹੌਲ ਬਣਾ ਰਹੇ ਹਨ।
ਅਕਾਲੀਆਂ ਨੇ ਆਪਣੀ ਰੈਲੀ ਦਾ ਨਾਂਅ ਜ਼ਬਰ ਵਿਰੋਧੀ ਰੈਲੀ ਰੱਖਿਆ ਹੈ ਤੇ ਸੁਖਬੀਰ ਬਾਦਲ ਦਾਅਵਾ ਕਰਦੇ ਹਨ ਕਿ ਉਹ ਇਸ ਰੈਲੀ ਵਿੱਚ ਕਾਂਗਰਸ ਸਰਕਾਰ ਦਾ ਪਰਦਾਫ਼ਾਸ਼ ਕਰਨਗੇ।
ਖਹਿਰਾ ਦੇ ਨਾਲ ਸਟੇਜ 'ਤੇ ਬੈਂਸ ਭਰਾ ਵੀ ਮੌਜੂਦ ਹਨ।
ਅੱਜ ਯਾਨੀ ਸੱਤ ਅਕਤੂਬਰ 2018, ਪੰਜਾਬ ਵਿੱਚ ਰੈਲੀਆਂ ਦਾ ਦਿਨ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ ਜੱਦੀ ਹਲਕਿਆਂ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਸੁਖਪਾਲ ਖਹਿਰਾ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਕੋਟਕਪੂਰਾ ਤੋਂ ਬਰਗਾੜੀ ਤਕ ਰੋਸ ਮਾਰਚ ਕਰਨ ਜਾ ਰਹੇ ਹਨ।
ਇਨ੍ਹਾਂ ਰੈਲੀਆਂ ਵਿੱਚ ਲੋਕ ਮੁੱਦਿਆਂ ਦੀ ਕਿੰਨੀ ਕੁ ਸਾਰ ਲਈ ਜਾਂਦੀ ਹੈ, ਇਹ ਕੁਝ ਘੰਟਿਆਂ ਵਿੱਚ ਹੀ ਪਤਾ ਲੱਗ ਜਾਵੇਗਾ।
ਕਾਂਗਰਸ ਦੀ ਰੈਲੀ ਦਾ ਮੰਤਵ ਕੈਪਟਨ ਦੇ ਕੰਮਾਂ ਦਾ ਪ੍ਰਚਾਰ ਕਰਨਾ ਹੈ।
ਉੱਧਰ ਕੋਟਕਪੂਰਾ ਵਿੱਚ ਸੁਖਪਾਲ ਖਹਿਰਾ ਨੇ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਾਰੇ ਆਪੋ-ਆਪਣੇ ਮੰਚਾਂ 'ਤੇ ਵਧੇਰੇ ਇਕੱਠ ਹੋਣ ਦੇ ਦਾਅਵੇ ਕਰ ਰਹੇ ਹਨ।
ਖਹਿਰਾ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਤੇ ਇਨਸਾਫ ਲਈ ਬਰਗਾੜੀ ਤਕ ਪੈਦਲ ਰੋਸ ਮਾਰਚ ਕਰਨਗੇ।
ਪੁਲਿਸ ਨੇ ਅੱਜ ਹੋਣ ਵਾਲੇ ਇਨ੍ਹਾਂ ਸਮਾਗਮਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਦੋਵੇਂ ਰੈਲੀਆਂ ਵਿੱਚ ਬੱਸਾਂ ਭਰ-ਭਰ ਕੇ ਲੋਕ ਢੋਹੇ ਜਾ ਰਹੇ ਹਨ।
ਕੈਪਟਨ ਨੇ ਆਪਣੀ ਤਕਰੀਬਨ ਸਾਰੀ ਵਜ਼ਾਰਤ ਨੂੰ ਰੈਲੀ ਵਿੱਚ ਝੋਕ ਦਿੱਤਾ ਹੈ।