ਦੇਸ਼ ਭਰ 'ਚ ਮੀਂਹ ਨੇ ਮਚਾਈ ਤਬਾਹੀ, ਅੱਧਾ ਭਾਰਤ ਡੁੱਬਿਆ
ਮੀਂਹ ਨਾਲ ਤਕਰੀਬਨ ਅੱਧਾ ਭਾਰਤ ਹੜ੍ਹ ਵਿੱਚ ਡੁੱਬ ਗਿਆ ਹੈ। ਉੱਤਰੀ ਭਾਰਤ ਵਿੱਚ ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਮੀਂਹ ਨਾਲ ਦੇਸ਼ ਭਰ ਵਿੱਚ, ਖ਼ਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਕਈ ਘਟਨਾਵਾਂ ਵਾਪਰੀਆਂ।
ਵੇਖੋ ਤਬਾਹੀ ਦੇ ਮੰਜ਼ਰ ਦੀਆਂ ਕੁਝ ਹੋਰ ਤਸਵੀਰਾਂ
ਸ਼ਿਮਲਾ ਦੇ ਹਾਟਕੋਟੀ ਵਿੱਚ ਭਾਰੀ ਬਾਰਸ਼ ਨਾਲ ਜ਼ਮੀਨ ਖਿਸਕਣ ਕਰਕੇ ਕਈ ਟਰੱਕ ਇਸ ਦੀ ਚਪੇਟ ਵਿੱਚ ਆ ਗਏ।
3 ਲੋਕ ਹੇਠਾਂ ਦੱਬ ਗਏ। ਇੱਕ ਨੂੰ ਜ਼ਖ਼ਮੀ ਹਾਲਤ ਵਿੱਚ ਕੱਢ ਲਿਆ ਗਿਆ ਜਦਕਿ ਦੂਜੇ ਦੀ ਮੌਤ ਹੋ ਗਈ।
ਸ਼ਿਮਲਾ ਵਿੱਚ ਕਈ ਥਾਈਂ ਦਰੱਖ਼ਤ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਸੜਕੀ ਤੇ ਰੇਲ ਆਵਾਜਾਈ ਠੱਪ ਹੋ ਗਈ।
ਢਲੀ ਵਿੱਚ ਮਕਾਨ ਦੀ ਕੰਧ ਡਿੱਗਣ ਨਾਲ ਇੱਕ ਦੀ ਮੌਤ ਹੋ ਗਈ। ਬਾਲੂਗੰਜ ਵਿੱਚ ਦਰੱਖ਼ਤ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ। ਮੌਤ ਦਾ ਅੰਕੜਾ ਵਧ ਸਕਦਾ ਹੈ।
ਸ਼ਿਮਲਾ ਦੇ ਫਾਗਲੀ ਵਿੱਚ ਇੱਕ ਦਰੱਖ਼ਤ ਘਰ 'ਤੇ ਡਿੱਗ ਗਿਆ। ਕਾਰ ਨੂੰ ਵੀ ਚਪੇਟ ਵਿੱਚ ਲੈ ਲਿਆ।
ਸ਼ਿਮਲਾ ਦੇ ਮੇਹਲੀ-ਸ਼ੋਘੀ ਬਾਈਪਾਸ ਰੋਡ 'ਤੇ ਜ਼ਮੀਨ ਖਿਸਕਣ ਕਰਕੇ ਇੱਕ ਬੱਸ ਤੇ ਜੀਪ ਘਰ 'ਤੇ ਜਾ ਡਿੱਗੀਆਂ।
ਮੰਡੀ ਵਿੱਚ ਕਈ ਵਾਹਨ ਨਦੀ ਵਿੱਚ ਵਹਿ ਗਏ।