ਜ਼ਮੀਨ ਖਿਸਕਣ ਕਰਕੇ ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ ਬੰਦ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 18 Aug 2019 09:57 AM (IST)
1
ਕਾਲਕਾ ਤੋਂ ਸ਼ਮਲਾ ਵਿਚਾਲੇ ਕਈ ਥਾਈਂ ਟਰੈਕ 'ਤੇ ਜ਼ਮੀਨ ਖਿਸਕਣ ਦੀ ਖ਼ਬਰ ਹੈ।
2
ਇਸ ਦੇ ਇਲਾਵਾ ਰੇਲਵੇ ਸਟੇਸ਼ਨ ਕੋਲ ਵੀ ਟਰੈਕ 'ਤੇ ਕਈ ਰੁੱਖ ਆ ਡਿੱਗੇ ਹਨ।
3
ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕੁਮਾਰਹੱਟੀ ਤੇ ਧਰਮਪੁਰ ਰੇਲਵੇ ਸਟੇਸ਼ਨ ਦੇ ਵਿੱਚ ਦੀਆਂ ਹਨ।
4
ਰੇਲਵੇ ਟੀਮ ਮਲਬਾ ਹਟਾਉਣ ਪਹੁੰਚ ਗਈ ਹੈ ਪਰ ਭਾਰੀ ਬਾਰਸ਼ ਕਰਕੇ ਮਲਬਾ ਹਟਾਉਣ ਦਾ ਕੰਮ ਹਾਲੇ ਸ਼ੁਰੂ ਨਹੀਂ ਕੀਤਾ ਜਾ ਸਕਿਆ।
5
ਫਿਲਹਾਲ ਟਰੈਕ 'ਤੇ ਚੱਲਣ ਵਾਲੀਆਂ ਸਾਰੀਆਂ ਦਸ ਰੇਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
6
ਭਾਰੀ ਮਾਤਰਾ ਵਿੱਚ ਮਲਬਾ ਟਰੈਕ 'ਤੇ ਆ ਗਿਆ ਹੈ ਜਿਸ ਕਰਕੇ ਟਰੈਕ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
7
ਭਾਰੀ ਬਾਰਸ਼ ਕਰਕੇ ਵਿਸ਼ਵ ਧਰੋਹਰ ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ ਬੰਦ ਹੋ ਗਿਆ ਹੈ।