ਭਾਰਤੀ ਮੂਲ ਦੀ ਅਮਰੀਕਨ ਫ਼ੌਜਣ ਨੇ ਜਿੱਤਿਆ ਸੁੰਦਰੀ ਦਾ ਤਾਜ
ਅਨੰਨਿਆ ਦਾ ਸ਼ੌਕ ਨਾਸਾ ਵਿੱਚ ਜਾਣਾ ਤੇ ਪੁਲਾੜ ਨੂੰ ਜਾਣਨਾ ਹੈ। ਉਸ ਦੀਆਂ ਆਸਾਂ ਨੂੰ ਉਦੋਂ ਬੂਰ ਪਿਆ ਜਦੋਂ ਉਸ ਨੂੰ ਵਿਦੇਸ਼ੀ ਨਾਗਰਿਕਾਂ ਲਈ ਜਾਰੀ ਪ੍ਰੋਗਰਾਮ ਤਹਿਤ ਅਮਰੀਕੀ ਹਵਾਈ ਫ਼ੌਜ ਵਿੱਚ ਜਾਣ ਦਾ ਮੌਕਾ ਮਿਲਿਆ। ਇਸ ਸਮੇਂ ਅਨੰਨਿਆ ਅਮਰੀਕੀ ਫ਼ੌਜ ਦੇ ਅਪਾਚੇ ਹੈਲੀਕਾਪਟਰਾਂ ਦੀ ਦੇਖ-ਰੇਖ ਕਰਦੀ ਹੈ।
Download ABP Live App and Watch All Latest Videos
View In Appਅਨੰਨਿਆ ਦਿੱਲੀ 'ਚ ਪਲੀ ਵੱਡੀ ਹੋਈ। ਉਸ ਨੂੰ ਸ਼ੁਰੂ ਤੋਂ ਹੀ ਪੁਲਾੜ ਵਿੱਚ ਜਾਣ ਦੀ ਚਾਹ ਸੀ। ਉਸ ਵਿੱਚ ਇਹ ਲਾਲਸਾ ਭਾਰਤ ਦੀ ਮਹਾਨ ਪੁਲਾੜ ਵਿਗਿਆਨੀ ਤੇ ਯਾਤਰੀ ਕਲਪਨਾ ਚਾਵਲਾ ਤੋਂ ਮਿਲੀ। ਜਦੋਂ 1 ਫਰਵਰੀ, 2003 ਨੂੰ ਕਲਪਨਾ ਚਾਵਲਾ ਤੇ ਹੋਰਨਾਂ ਪੁਲਾੜ ਯਾਤਰੀਆਂ ਦਾ ਪੁਲਾੜ ਵਾਹਨ (ਸਪੇਸ ਸ਼ੱਟਲ) ਹਾਦਸਾਗ੍ਰਸਤ ਹੋ ਗਿਆ। 12 ਸਾਲ ਦੀ ਅਨੰਨਿਆ ਆਪਣੇ ਦਾਦਾ ਨਾਲ ਇਹ ਸਭ ਦੇਖ ਰਹੀ ਸੀ। ਉਦੋਂ ਤੋਂ ਹੀ ਉਸ ਅੰਦਰ ਪੁਲਾੜ ਬਾਰੇ ਜਾਣਨ ਤੇ ਪੁਲਾੜ ਵਿਗਿਆਨੀ ਬਣਨ ਦੀ ਤਾਂਘ ਪੈਦਾ ਹੋ ਗਈ।
ਅਨੰਨਿਆ ਮੈਸੂਰੀ ਬੋਰਡਿੰਗ ਸਕੂਲ ਵਿੱਚ ਪੜ੍ਹੀ ਤੇ ਫਿਰ ਚੰਗੇ ਅੰਕ ਹਾਸਲ ਕਰ ਵਿਚੀਤਾ ਸਟੇਟ ਯੂਨੀਵਰਸਿਟੀ ਵਿੱਚ ਏਅਰੋਸਪੇਸ ਇੰਜਨੀਅਰਿੰਗ ਵਿੱਚ ਦਾਖ਼ਲ ਹੋ ਗਈ। ਉਸ ਦੇ ਪਿਤਾ ਮਰਚੈਂਟ ਨੇਵੀ ਵਿੱਚ ਅਫਸਰ ਹਨ ਤੇ ਉਨ੍ਹਾਂ ਦੀ ਦਿੱਤੀ ਸੇਧ ਸਦਕਾ ਅਨੰਨਿਆ ਅੱਗੇ ਵਧਦੀ ਗਈ।
ਇਸ ਭਾਰਤੀ ਮੁਟਿਆਰ ਨੂੰ ਨੱਚਣ ਟੱਪਣ ਦਾ ਬਹੁਤ ਸ਼ੌਕ ਹੈ। ਅਨੰਨਿਆ ਦੱਸਦੀ ਹੈ ਕਿ ਉਸ ਦੇ ਕਾਲਜ ਵਿੱਚ ਸਥਾਨਕ ਵਿਦਿਆਰਥੀ ਏਸ਼ੀਅਨਜ਼, ਜਾਪਾਨੀ, ਚੀਨੀ ਤੇ ਕੋਰੀਅਨ ਆਦਿ ਲੋਕਾਂ ਨੂੰ ਹੀ ਸਮਝਦੇ ਸਨ। ਉਸ ਨੂੰ ਇਹ ਗੱਲ ਕਾਫੀ ਸਤਾਉਂਦੀ ਸੀ। ਜਦੋਂ ਉਸ ਨੇ ਵਿਚਿਤਾ ਵਿੱਚ ਏਸ਼ੀਅਨ ਫੈਸਟੀਵਲ ਦੇ ਸੁੰਦਰਤਾ ਮੁਕਾਬਲੇ ਨੂੰ ਜਿੱਤਿਆ, ਤਾਂ ਉਸ ਨੂੰ ਭਾਰਤੀ ਸੱਭਿਆਚਾਰ ਦਾ ਮੁਜ਼ਾਹਰਾ ਕਰ ਕੇ ਕਾਫੀ ਪ੍ਰਸੰਨਤਾ ਹਾਸਲ ਹੋਈ। ਉਸ ਨੇ ਇਸ ਮੁਕਾਬਲੇ ਵਿੱਚ ਜਿੱਤ ਨਾਲ ਸਕਾਲਰਸ਼ਿਪ ਵੀ ਪ੍ਰਾਪਤ ਕਰ ਲਈ।
ਇਹ ਤਸਵੀਰਾਂ ਅਮਰੀਕੀ ਹਵਾਈ ਫ਼ੌਜ ਵਿੱਚ ਐਵੀਏਸ਼ਨ ਮਕੈਨਿਕ ਅਨੰਨਿਆ ਅਰੋੜਾ ਦੀਆਂ ਹਨ। ਉਹ ਨਾ ਸਿਰਫ ਅਮਰੀਕੀ ਫ਼ੌਜ ਦਾ ਹਿੱਸਾ ਹੈ ਬਲਕਿ ਗਲੋਰੀਅਸ ਬਿਊਟੀ ਪੇਗੈਂਟ ਦੀ ਜੇਤੂ ਵੀ ਹੈ।
- - - - - - - - - Advertisement - - - - - - - - -