ਨੇਤਨਯਾਹੂ ਨੇ ਪਤਨੀ ਨਾਲ ਕੀਤੇ ਤਾਜ ਦੇ ਦੀਦਾਰ
ਵਾਂ ਨੇਤਾਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਤੇ ਸੂਰਜੀ ਊਰਜਾ ਸਮੇਤ 9 ਸਮਝੌਤਿਆਂ ਤੇ ਸਹਿਮਤੀ ਬਣੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦਾ ਦੂਜਾ ਦਿਨ ਬੇਹੱਦ ਖਾਸ ਰਿਹਾ। ਨੇਤਨਯਾਹੂ ਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਹੈਦਰਾਬਾਦ ਹਾਊਸ ਵਿੱਚ ਮੁਲਾਕਾਤ ਵੀ ਹੋਈ।
ਛੇ ਦਿਨਾਂ ਲਈ ਭਾਰਤ ਦੌਰੇ 'ਤੇ ਆਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਆਪਣੀ ਪਤਨੀ ਨਾਲ ਤਾਜ ਮਹੱਲ ਦਾ ਦੀਦਾਰ ਕਾਰਨ ਪੁੱਜੇ।
ਇਸ ਤੋਂ ਬਾਅਦ ਨੇਤਨਯਾਹੂ ਜੋੜਾ ਤੇ ਉਨ੍ਹਾਂ ਨਾਲ ਆਏ ਲੋਕ ਤਾਜ ਸਿਟੀ ਸਥਿਤ ਅਮਰ ਵਿਲਾਸ ਹੋਟਲ ਲਈ ਰਵਾਨਾ ਹੋ ਗਏ।
ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਜਿੰਨੀ ਦੇਰ ਤਾਜ ਮਹੱਲ ਰਹੇ ਓਨੀਂ ਦੇਰ ਸੁਰੱਖਿਆ ਕਾਰਨਾਂ ਕਰਕੇ ਆਮ ਜਨਤਾ ਨੂੰ ਤਾਜ ਮਹੱਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਨੇ ਤਾਜ ਮਹੱਲ ਵਿੱਚ ਕਰੀਬ ਇੱਕ ਘੰਟੇ ਦਾ ਵਕਤ ਬਿਤਾਇਆ ਤੇ ਫੋਟੋਆਂ ਖਿੱਚਵਾਈਆਂ।
ਤਾਜ ਦੇ ਦੀਦਾਰ ਤੋਂ ਬਾਅਦ ਬੇਂਜਾਮਿਨ ਨੇਤਨਯਾਹੂ ਨੇ ਯੋਗੀ ਆਦਿੱਤਿਆ ਨਾਥ ਨਾਲ ਲੰਚ ਵੀ ਕੀਤਾ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਗਏ।