ਵੈਸ਼ਣੋ ਦੇਵੀ ਦੀ ਯਾਤਰਾ ਜਾਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 8 ਘੰਟਿਆਂ ਦਾ ਸਫਰ
ਹਾਲੇ ਤਾਂ ਇਹ ਰੇਲ ਟ੍ਰਾਇਲ 'ਤੇ ਚੱਲ ਰਹੀ ਹੈ ਪਰ ਕੁਝ ਹੀ ਦਿਨਾਂ ਤਕ ਇਸ ਨੂੰ ਯਾਤਰੀਆਂ ਲਈ ਵੀ ਚਲਾ ਦਿੱਤਾ ਜਾਏਗਾ।
Download ABP Live App and Watch All Latest Videos
View In Appਟ੍ਰਾਇਲ ਸਫ਼ਲ ਹੋਣ ਬਾਅਦ ਹੀ ਇਲ ਰੇਲ ਨੂੰ ਚਲਾਉਣ ਬਾਰੇ ਆਖ਼ਰੀ ਫੈਸਲਾ ਲਿਆ ਜਾਏਗਾ। ਇਸ ਦੇ ਬਾਅਦ ਰੇਲ ਦੀ ਟਾਇਮਿੰਗ ਤੇ ਹੋਰ ਚੀਜ਼ਾਂ ਬਾਰੇ ਸਟੀਕ ਜਾਣਕਾਰੀ ਮਿਲੇਗੀ।
ਜੰਮੂ ਰੇਲਵੇ ਸਟੇਸ਼ਨ ਪਹੁੰਚਣ ਦਾ ਸਮਾਂ 12:30 ਵਜੇ ਹੈ ਤੇ ਇਹ ਦੁਪਹਿਰ 2 ਵਜੇ ਕਟਰਾ ਪਹੁੰਚ ਜਾਏਗੀ। ਵਾਪਸੀ ਵੇਲੇ ਇਹ 3 ਵਜੇ ਕਟਰਾ ਤੋਂ ਚੱਲ ਕੇ 4:13 ਵਜੇ ਜੰਮੂ ਤੇ ਸ਼ਾਮ 7:32 ਵਜੇ ਲੁਧਿਆਣਾ ਪਹੁੰਚੀ।
ਟ੍ਰਾਇਲ ਲਈ ਵੰਦੇ ਭਾਰਤ ਐਕਸਪ੍ਰੈਸ 22 ਜੁਲਾਈ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਰਵਾਨਾ ਹੋਈ। ਇਸ ਦੇ ਅੰਬਾਲਾ ਪਹੁੰਚਣ ਦਾ ਸਮਾਂ ਸਵੇਰੇ 8:10 ਤੇ ਲੁਧਿਆਣਾ ਪਹੁੰਚਣ ਦਾ ਸਮਾਂ 9:19 ਰਿਹਾ।
ਇਸ ਰੇਲ ਦੇ ਸ਼ੁਰੂ ਹੋਣ ਨਾਲ ਦਿੱਲੀ ਤੇ ਕਟਰਾ ਵਿਚਾਲੇ ਯਾਤਰਾ ਕਰਨ ਵਾਲਿਆਂ ਦਾ ਕਾਫੀ ਸਮਾਂ ਬਚੇਗਾ। ਪਹਿਲਾਂ ਜਿੱਥੇ ਇਨ੍ਹਾਂ ਦੋਵਾਂ ਥਾਵਾਂ ਵਿਚਾਲੇ 12 ਘੰਟਿਆਂ ਦਾ ਸਮਾਂ ਲੱਗਦਾ ਸੀ, ਹੁਣ ਰੇਲ ਸੇਵਾ ਸ਼ੁਰੂ ਹੋਣ ਨਾਲ ਇਹ ਸਮਾਂ ਘਟ ਕੇ 8 ਘੰਟੇ ਹੀ ਰਹਿ ਜਾਏਗਾ।
ਚੰਡੀਗੜ੍ਹ: ਵੈਸ਼ਣੋ ਮਾਤਾ ਦੇ ਭਗਤਾਂ ਨੂੰ ਭਾਰਤੀ ਰੇਲਵੇ ਵੱਡਾ ਤੋਹਫਾ ਦੇਣ ਵਾਲੀ ਹੈ। ਸੋਮਵਾਰ ਤੋਂ ਰੇਲਵੇ ਦੀ ਹਾਈ ਸਪੀਡ ਰੇਲ ਵੰਦੇ ਭਾਰਤ ਐਕਸਪ੍ਰੈਸ ਦਾ ਦਿੱਲੀ ਤੋਂ ਕਟਰਾ ਵਿਚਾਲੇ ਟ੍ਰਾਇਲ ਰਨ ਸ਼ੁਰੂ ਹੋ ਗਿਆ ਹੈ।
- - - - - - - - - Advertisement - - - - - - - - -