ਇਜ਼ਰਾਇਲ ਦੇ ਪ੍ਰਧਾਨ ਮੰਤਰੀ 'ਤੇ ਬਾਲੀਵੁੱਡ ਦਾ ਖੁਮਾਰ, ਵੇਖੋ ਤਸਵੀਰਾਂ
ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਉਨਾਂ ਕਿਹਾ ਕਿ ਬਾਲੀਵੁੱਡ ਨੂੰ ਦੁਨੀਆ ਦੇ ਹਰ ਕੋਣੇ ਵਿੱਚ ਪਸੰਦ ਕੀਤਾ ਜਾਂਦਾ ਹੈ।
ਦੱਸ ਦੇਈਏ ਕਿ ਇਸ ਖਾਸ ਪ੍ਰੋਗਰਾਮ ਵਿੱਚ ਐਸ਼ਵਰਿਆ ਰਾਏ ਬੱਚਨ, ਯੂਟੀਵੀ ਦੇ ਸੀਈਓ ਰੋਨੀ ਸਕਰੂਵਾਲਾ ਅਤੇ ਕਰਨ ਜੌਹਰ ਨੇ ਫੁੱਲਾਂ ਨਾਲ ਬੇਂਜਾਮਿਨ ਅਤੇ ਉਨਾਂ ਦੀ ਪਤਨੀ ਦਾ ਸਵਾਗਤ ਕੀਤਾ।
ਨੇਤਨਯਾਹੂ ਨੂੰ ਮਿਲਣ ਪੁੱਜੇ ਅਦਾਕਾਰਾਂ ਵਿੱਚ ਕਰਨ ਜੌਹਰ, ਅਭਿਸ਼ੇਕ ਬੱਚਨ, ਪ੍ਰਸੂਨ ਜੋਸ਼ੀ, ਅਨੁਰਾਗ ਕਸ਼ਯਪ, ਤਰੁਣ ਮਨਸੁਖਾਨੀ, ਬੋਮਨ ਇਰਾਨੀ ਦੇ ਬੇਟੇ ਦਾਨਿਸ਼ ਇਰਾਨੀ ਅਤੇ ਪ੍ਰਹਲਾਦ ਕੱਕੜ ਵੀ ਸ਼ਾਮਲ ਸਨ।
ਇਹੀ ਨਹੀਂ ਨੇਤਨਯਾਹੂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਬਾਲੀਵੁੱਡ ਦੇ ਸਾਰੇ ਕਲਾਕਾਰਾਂ ਨਾਲ ਫੋਟੋ ਵੀ ਲਈ। ਉਨਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੇਰੀ ਬਾਲੀਵੁੱਡ ਸੈਲਫੀ ਹਾਲੀਵੁੱਡ ਦੇ ਅਲੇਨ ਡੀ ਜੇਨਰਸ ਦੀ ਆਸਕਰ ਸੈਲਫੀ ਨੂੰ ਬੀਟ ਕਰ ਸਕੇਗੀ।
ਆਪਣੇ ਭਾਸ਼ਨ ਦੌਰਾਨ ਨੇਤਨਯਾਹੂ ਨੇ ਬਾਲੀਵੁੱਡ ਦੀ ਚੰਗੀ ਤਰੀਫ ਕੀਤੀ। ਉਨਾਂ ਕਿਹਾ- ਦੁਨੀਆ ਬਾਲੀਵੁੱਡ ਨਾਲ ਪਿਆਰ ਕਰਦੀ ਹੈ। ਇਜ਼ਰਾਇਲ ਬਾਲੀਵੁੱਡ ਨੂੰ ਪਿਆਰ ਕਰਦਾ ਹੈ ਅਤੇ ਮੈਂ ਵੀ ਬਾਲੀਵੁੱਡ ਨੂੰ ਬਹੁਤ ਪਿਆਰ ਕਰਦਾ ਹਾਂ।
ਨਵੀਂ ਦਿੱਲੀ: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਆਪਣੇ 6 ਦਿਨਾ ਭਾਰਤ ਦੌਰੇ ਦੌਰਾਨ ਅੱਜ ਮੁੰਬਈ ਵਿੱਚ ਬਾਲੀਵੁੱਡ ਦੇ ਵੱਡੇ ਕਲਾਕਾਰਾਂ ਨਾਲ ਮਿਲੇ। ਸ਼ਲੋਮ ਬਾਲੀਵੁੱਡ ਪ੍ਰੋਗਰਾਮ ਤਹਿਤ ਮੁੰਬਈ ਦੇ ਤਾਜ ਪੈਲੇਸ ਹੋਟਲ ਵਿੱਚ ਉਨ੍ਹਾਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ, ਸੁਭਾਸ਼ ਗਈ ਅਤੇ ਇਮਤਿਆਜ਼ ਅਲੀ ਵਰਗੀਆਂ ਸ਼ਖਸੀਅਤਾਂ ਨੂੰ ਮਿਲੇ।