ਭਾਰੀ ਮੀਂਹ ਨਾਲ ਜੇਹਲਮ ਟੱਪਿਆ ਖ਼ਤਰੇ ਦਾ ਨਿਸ਼ਾਨ, ਜੰਮੂ-ਕਸ਼ਮੀਰ 'ਚ ਅਲਰਟ ਜਾਰੀ
ਇਹ ਤਸਵੀਰ ਸ੍ਰੀਨਗਰ ਦੀ ਹੈ ਜਿੱਥੇ ਗੋਡਿਆਂ ਤਕ ਪਾਣੀ ਬਰ ਗਿਆ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।
ਲਗਾਤਾਰ ਮੀਂਹ ਕਾਰਨ ਸਥਾਨਕ ਲੋਕ ਕਾਫ਼ੀ ਸਹਿਮੇ ਹੋਏ ਹਨ। 2014 ਵਿੱਚ ਵੀ ਇਵੇਂ ਹੀ ਹੜ੍ਹ ਆਇਆ ਸੀ ਜਿਸ ਕਾਰਨ ਪੂਰੇ ਕਸ਼ਮੀਰ ਵਿੱਚ ਤਬਾਹੀ ਹੋ ਗਈ ਸੀ।
ਬੀਤੇ ਦਿਨ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਦੱਖਣ ਕਸ਼ਮੀਰ ਦੇ ਪੰਪੋਰ ਸ਼ਹਿਰ ਨੂੰ ਜਲਥਲ ਹੋਣ ਤੋਂ ਬਚਾ ਲਿਆ ਸੀ। ਹਾਲਾਂਕਿ ਕਸ਼ਮੀਰ ਘਾਟੀ ’ਚ ਹੜ੍ਹ ਦੇ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ।
ਘਾਟੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹ ਕੰਟਰੋਲ ਥਾਵਾਂ ਤੇ ਹੈਲਪਲਾਈਨਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਥਾਵਾਂ ਦੇ ਸਬੰਧਿਤ ਜ਼ਿਲ੍ਹਾ ਮੈਜਿਸਟਰੇਟ ਵਿਅਕਤੀਗਤ ਤੌਰ ’ਤੇ ਰਾਹਤ ਤੇ ਬਚਾਅ ਕਾਰਜਾਂ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ।
ਹੇਠਲੇ ਇਲਾਕਿਆਂ ਤੇ ਪਰਬਤੀ ਧਾਰਾਵਾਂ ਨਾਲ ਲੱਗਦੇ ਇਲਾਕਿਆਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਤੇ ਜਲ ਸਰੋਤਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਬੀਤੇ ਦਿਨ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਵਿੱਚ ਹੜ੍ਹ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਲਗਾਤਾਰ ਮੀਂਹ ਕਾਰਨ ਜੇਹਲਮ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਪਾਰ ਕਰ ਗਿਆ ਹੈ।
ਜੰਮੂ-ਕਸ਼ਮੀਰ ਵੱਚ ਇੱਕ ਵਾਰ ਫਿਰ ਹੜ੍ਹ ਦੇ ਹਾਲਾਤ ਬਣ ਗਏ ਹਨ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਸ੍ਰੀਨਗਰ, ਅਨੰਤਨਾਗ, ਪੁਲਵਾਮਾ, ਕੁਲਗਾਮ ਤੇ ਹੋਰ ਕਈ ਹੇਠਲੇ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਜਮ੍ਹਾ ਹੋਣ ਕਾਰਨ ਕਾਫ਼ੀ ਮੁਸ਼ਕਲ ਆ ਰਹੀ ਹੈ।