ਵਿਆਹ ਵਾਲੇ ਜੋੜੇ 'ਚ ਦਿੱਸੀ ਕੰਗਨਾ ਰਣੌਤ
ਏਬੀਪੀ ਸਾਂਝਾ | 27 Jul 2018 03:32 PM (IST)
1
ਇਸ ਸਬੰਧੀ ਅੰਜੂ ਮੋਦੀ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਵਿਕਟੋਰੀਅਨ ਯੁਗ ਦੀ ਸ਼ੈਲੀ ਛਾਈ ਰਹੀ ਹੈ। ਇਸੇ ਲਈ ਪੱਛਮੀ ਸ਼ੈਲੀ ਦੇ ਪਰਿਧਾਨਾਂ ਵਿੱਚ ਲਪੇਟੇਦਾਰ ਲੈਸ ਤੇ ਫਲੋਈ ਫੈਬਰਿਕ ਦੇ ਇਸਤੇਮਾਲ ’ਤੇ ਧਿਆਨ ਦਿੱਤਾ ਗਿਆ ਹੈ।
2
ਇਸ ਤੋਂ ਇਲਾਵਾ ਇਨ੍ਹਾਂ ਡਿਜ਼ਾਈਨਰ ਪੋਸ਼ਾਕਾਂ ਲਈ ਆਧੁਨਿਕ ਗਲੈਮਰ ਤੇ ਪਹਿਨਣ ਵਿੱਚ ਸਹਿਜ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।
3
ਇਸ ਵਾਰ ਦੇ ਬਰਾਈਡਲ ਕੁਲੈਕਸ਼ਨ ਦੀ ਖਾਸ ਗੱਲ ਇਹ ਸੀ ਕਿ ਇਸ ਨੂੰ ਪਹਿਨਣ ’ਤੇ ਭਾਰੀ-ਭਰਕਮ ਦੇ ਬਜਾਏ ਹਲਕਾਪਣ ਮਹਿਸੂਸ ਹੋਏਗਾ।
4
ਕੰਗਨਾ ਨੇ ਬਰਾਈਡਲ ਲੁਕ ਵਿੱਚ ਰੈਂਪ ਵਾਕ ਕੀਤੀ।
5
ਇਸ ਫੈਸ਼ਨ ਸ਼ੋਅ ਨੂੰ ਹਿੰਦੁਸਤਾਨ ਟਾਈਮਜ਼ ਤੇ ਸੁਨੀਲ ਸੇਠੀ ਡਿਜ਼ਾਈਨਰ ਅਲਾਇੰਸ ਸਾਂਝੇ ਤੌਰ ’ਤੇ ਪੇਸ਼ ਕਰ ਰਹੇ ਹਨ।
6
ਬਾਲੀਵੁੱਡ ਅਦਾਕਾਰਾ ਕਾਗਨਾ ਰਣੌਤ ਨੇ ਇੱਥੇ ਅੰਜੂ ਮੋਦੀ ਲਈ ਰੈਂਪਵਾਕ ਕੀਤੀ।
7
ਇੰਡੀਆ ਕੂਟੁਰ ਵੀਕ (ਆਈਸੀਡਬਲਿਊ) 2018 ਵਿੱਚ ਦਿੱਲੀ ਦੇ ਤਾਜ ਪੈਲੇਸ ਹੋਟਲ ਵਿੱਚ ਸ਼ੋਅ ਦੇ ਪਹਿਲੇ ਦਿਨ 25 ਜੁਲਾਈ ਨੂੰ ਫੈਸ਼ਨ ਡਿਜ਼ਾਈਨਰ ਤਰੁਣ ਤਹਿਲਿਆਨੀ ਤੇ ਅੰਜੂ ਮੋਦੀ ਨੇ ਆਪਣੀਆਂ ਡਿਜ਼ਾਈਨਰ ਪੋਸ਼ਾਕਾਂ ਪੇਸ਼ ਕੀਤੀਆਂ।