96 ਸਾਲਾ ਬੇਬੇ ਨੇ ਕੀਤਾ ਕਾਰਨਾਮਾ, ਰਚਿਆ ਇਤਿਹਾਸ
ਅੰਮਾ ਦੀ ਇਸ ਸਫ਼ਲਤਾ 'ਤੇ ਸੂਬੇ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਨੇ ਉਨ੍ਹਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ। (ਤਸਵੀਰਾਂ- ਏਜੰਸੀਆਂ)
Download ABP Live App and Watch All Latest Videos
View In Appਕੇਰਲ ਸਰਕਾਰ ਨੇ 'ਅਕਸ਼ਰਲਕਸ਼ਮਣ' ਸਾਖਰਤਾ ਪ੍ਰਾਜੈਕਟ ਨੂੰ ਆਜ਼ਾਦੀ ਦਿਹਾੜੇ ਮੌਕੇ ਸ਼ੁਰੂ ਕੀਤਾ ਸੀ।
ਕਾਰਤੀਯਾਨੀ ਅੰਮਾ ਨੇ ਦੱਸਿਆ ਕਿ ਬਚਪਨ ਵਿੱਚ ਪੈਸੇ ਨਾ ਹੋਣ ਦੀ ਵਜ੍ਹਾ ਨਾਲ ਸਕੂਲਿੰਗ ਪੂਰੀ ਨਹੀਂ ਹੋਈ। ਫਿਰ ਪਤੀ ਦੀ ਮੌਤ ਹੋਣ ਤੋਂ ਬਾਅਦ ਛੇ ਬੱਚਿਆਂ ਦੀ ਪੜ੍ਹਾਈ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ। ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਧੀ ਨੇ 10ਵੀ ਪਾਸ ਕੀਤੀ ਤਾਂ ਉਸ ਤੋਂ ਪੜ੍ਹਾਈ ਕਰਨ ਦੀ ਸਿੱਖਿਆ ਲੈ ਕੇ ਪੜ੍ਹਨ ਦਾ ਫੈਸਲਾ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮਾ ਨੇ ਦੱਸਿਆ ਕਿ ਜਿਨ੍ਹਾਂ ਸਵਾਲਾਂ ਲਈ ਉਨ੍ਹਾਂ ਤਿਆਰੀ ਕੀਤੀ ਸੀ, ਉਹ ਪੁੱਛੇ ਨਹੀਂ ਗਏ ਪਰ ਫਿਰ ਵੀ ਇਮਤਿਹਾਨ ਸੌਖਾ ਹੀ ਸੀ। ਕਾਰਤੀਯਾਨੀ ਅੰਮਾ ਦਾ ਸੁਫ਼ਨਾ ਹੈ ਕਿ ਜਦ ਉਹ 100 ਸਾਲ ਦੀ ਹੋਵੇ ਤਾਂ 10ਵੀਂ ਦੇ ਬਰਾਬਰ ਵਾਲਾ ਇਮਤਿਹਾਨ ਪਾਸ ਕਰ ਸਕੇ। ਅੰਮਾ ਸ਼ਾਕਾਹਾਰੀ ਹੈ ਤੇ ਸਵੇਰੇ ਚਾਰ ਵਜੇ ਹੀ ਜਾਗ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਨਾ ਉਨ੍ਹਾਂ ਕਦੇ ਅੱਖਾਂ ਦੀ ਸਰਜਰੀ ਕਰਵਾਈ ਹੈ ਤੇ ਨਾ ਹੀ ਉਹ ਹਸਪਤਾਲ ਗਈ ਹੈ।
ਇਹ ਇਮਤਿਹਾਨ ਤਿੰਨ ਵਿਸ਼ਿਆਂ 'ਤੇ ਆਧਾਰਤ ਸੀ, ਜਿਸ ਵਿੱਚ ਪੜ੍ਹਨਾ, ਲਿਖਣਾ ਤੇ ਹਿਸਾਬ ਸ਼ਾਮਲ ਸਨ। ਕਾਰਤੀਯਾਨੀ ਅੰਮਾ ਨੇ ਲਿਖਣ ਵਿੱਚ 40 ਵਿੱਚੋਂ 38 ਅੰਕ ਹਾਸਲ ਕੀਤੇ ਹਨ, ਜਦਕਿ ਪੜ੍ਹਨ ਤੇ ਹਿਸਾਬ ਦੇ ਵਿਸ਼ੇ ਵਿੱਚੋਂ ਪੂਰੇ-ਪੂਰੇ ਅੰਕ ਹਾਸਲ ਕੀਤੇ ਹਨ।
ਕੇਰਲ ਦੇ ਅਲਪਪੁਜ਼ਹਾ ਜ਼ਿਲ੍ਹੇ ਵਿੱਚ 96 ਸਾਲ ਦੀ ਕਾਰਤੀਯਾਨੀ ਅੰਮਾ ਨੇ ਸੂਬੇ ਭਰ ਵਿੱਚ ਚੱਲ ਰਹੇ ਸਾਖਰਤਾ ਮਿਸ਼ਨ ਤਹਿਤ 'ਅਕਸ਼ਰਾਲਕਸ਼ਮਣ' ਪ੍ਰੀਖਿਆ ਪਾਸ ਕਰ ਲਈ ਹੈ। ਉਨ੍ਹਾਂ ਅਜਿਹਾ ਕਰ ਸਾਬਤ ਕਰ ਦਿੱਤਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਉਨ੍ਹਾਂ 100 ਵਿੱਚੋਂ 98 ਅੰਕ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਦੱਸ ਦੇਈਏ ਕਿ ਅੰਮਾ ਕੇਰਲ ਦੇ ਅਲਪਪੁਜ਼ਹਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।
- - - - - - - - - Advertisement - - - - - - - - -