IPL 2018: 11 ਕਰੋੜ ਦੀ ਮੋਟੀ ਕੀਮਤ 'ਚ ਵਿਕੇ ਇਹ ਭਾਰਤੀ ਬੱਲੇਬਾਜ਼
ਇਸ ਤੋਂ ਇਲਾਵਾ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ 3 ਕਰੋੜ ਵਿੱਚ RTM ਦਾ ਇਸਤੇਮਾਲ ਕਰਦਿਆਂ ਡੇਵਿਡ ਮਿੱਲਰ ਨੂੰ ਵੀ ਖਰੀਦ ਲਿਆ ਹੈ।
Download ABP Live App and Watch All Latest Videos
View In Appਪੰਜਾਬ ਦੀ ਟੀਮ ਨੇ 2 ਕਰੋੜ ਦੀ ਬੋਲੀ ਲਗਾ ਕੇ ਯੁਵਰਾਜ ਸਿੰਘ ਦੀ ਵੀ ਘਰ ਵਾਪਸੀ ਕਰਵਾ ਦਿੱਤੀ ਹੈ।
ਇਸੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਟੀਮ ਇੰਡੀਆ ਦੇ ਲਈ ਟੈਸਟ ਖੇਡਣ ਵਾਲੇ ਕੇ.ਐੱਲ ਰਾਹੁਲ ਨੂੰ 11 ਕਰੋੜ ਦੀ ਮੋਟੀ ਰਕਮ ਵਿੱਚ ਖਰੀਦ ਲਿਆ ਹੈ। ਕੇ.ਐੱਲ. ਰਾਹੁਲ ਦਾ ਪਿਛਲੇ ਸੀਜ਼ਨ ਆਰ.ਸੀ.ਬੀ. ਦੇ ਨਾਲ ਸ਼ਾਨਦਾਰ ਰਿਹਾ ਸੀ।
ਪਰ ਬੋਲੀ ਦੀ ਸ਼ੁਰੂਵਾਤ ਵਿੱਚ ਹੀ ਟੀਮਾਂ ਨੇ ਆਪਣੇ ਦਾਅ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਰਾਈਟ ਟੂ ਮੈਚ ਮਤਲਬ RTM ਸਾਰੀਆਂ ਟੀਮਾਂ ਦਾ ਖੇਡ ਖਰਾਬ ਕਰਨ ਵਿੱਚ ਲੱਗਿਆ ਹੋਇਆ ਹੈ।
ਸਭ ਤੋਂ ਵੱਡੀ ਨਿਲਾਮੀ ਵਿੱਚ ਕੁੱਲ 578 ਖਿਡਾਰੀ ਹਿੱਸਾ ਲੈ ਰਹੇ ਹਨ। ਜਿਸ ਵਿੱਚ 361 ਭਾਰਤੀ ਹਨ। ਕੈਪਡ ਖਿਡਾਰੀਆਂ ਦੀ ਗਿਣਤੀ 244 ਹੈ ਜਿਸ ਵਿੱਚ ਭਾਰਤ ਦੇ 63 ਖਿਡਾਰੀ ਸ਼ਾਮਿਲ ਹਨ। ਅਨਕੈਪਡ ਖਿਡਾਰੀਆਂ ਦੀ ਸੰਖਿਆ 332 ਹੈ ਜਿਸ ਵਿੱਚ 34 ਖਿਡਾਰੀ ਵਿਦੇਸ਼ੀ ਹਨ।
ਇੰਡੀਅਨ ਪ੍ਰੀਮਿਅਰ ਲੀਗ ਦੇ 11ਵੇਂ ਸੀਜ਼ਨ ਦੀ ਧਮਾਕੇਦਾਰ ਸ਼ੁਰੂਆਤ ਰਿਟੇਨ ਪਾਲਿਸੀ ਦੇ ਨਾਲ ਹੋਈ ਅਤੇ ਅੱਜ ਕ੍ਰਿਕੇਟ ਦੇ ਸਭ ਤੋਂ ਵੱਡੇ ਬਾਜ਼ਾਰ ਵਿੱਚ ਦਿੱਗਜ ਸਿਤਾਰਿਆਂ ਦੀ ਬੋਲੀ ਲੱਗਣੀ ਸ਼ੁਰੂ ਹੋ ਰਹੀ ਹੈ।
ਮਨੀਸ਼ ਪਾਂਡੇ ਨੂੰ ਹੈਦਰਾਬਾਦ ਨੇ 11 ਕਰੋੜ ਰੁਪਏ ਵਿੱਚ ਖਰੀਦਿਆ ਹੈ।
- - - - - - - - - Advertisement - - - - - - - - -