'ਪਦਮਾਵਤ' ਦੀ ਕਮਾਈ ਨੇ ਤੋੜੇ ਕਈ ਰਿਕਾਰਡ..!
ਦੀਪਿਕਾ ਦੀ ਗੱਲ ਕਰੀਏ ਤਾਂ ਉਸ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਹੈਪੀ ਨਿਊ ਈਅਰ ਹੈ। ਜਿਸ ਨੇ ਪਹਿਲੇ ਦਿਨ 44.97 ਕਰੋੜ ਦੀ ਕਮਾਈ ਕੀਤੀ ਸੀ। ਪਰ ਪਦਮਾਵਤ ਦੇ ਵਿਰੋਧ ਦੇ ਚੱਲਦਿਆਂ ਦੀਪਿਕਾ ਦੇ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਫ਼ਿਲਮ ਨੂੰ ਦੇਖਣ ਲਈ ਦਰਸ਼ਕ ਵੱਡੀ ਗਿਣਤੀ ਵਿੱਚ ਸਿਨੇਮਾ ਘਰਾਂ 'ਚ ਪਹੁੰਚ ਰਹੇ ਹਨ।
Download ABP Live App and Watch All Latest Videos
View In Appਭਾਵੇਂ ਰੀਅਲ ਲਾਈਫ ਹੋਵੇ ਜਾਂ ਫਿਰ ਰੀਲ ਲਾਈਫ ਹੋਵੇ, ਦੀਪਿਕਾ ਅਤੇ ਰਣਵੀਰ ਸਿੰਘ ਦੀ ਜੋੜੀ ਦੋਵਾਂ ਹੀ ਮਾਮਲਿਆਂ ਵਿੱਚ ਹਿੱਟ ਹੈ। ਸਾਲ 2018 ਦੀ ਸਭ ਤੋਂ ਵੱਡੀ ਓਪਨਰ ਬਣਨ ਦੇ ਨਾਲ-ਨਾਲ ਹੁਣ ਇਹ ਫ਼ਿਲਮ ਦੀਪਿਕਾ-ਰਣਵੀਰ ਦੀ ਇੱਕ ਜੋੜੀ ਦੇ ਤੌਰ 'ਤੇ ਵੀ ਸਭ ਤੋਂ ਵੱਡੀ ਓਪਨਰ ਫ਼ਿਲਮ ਬਣ ਗਈ ਹੈ।
ਇਹ ਫਿਲਮ ਸ਼ਾਹਿਦ ਕਪੂਰ ਦੀ ਵੀ ਵੱਡੀ ਓਪਨਰ ਫ਼ਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ 'ਸ਼ਾਨਦਾਰ' ਸੀ ਜਿਸ ਨੇ 13.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਨੇ ਰਾਜਾ ਰਤਨ ਸਿੰਘ ਰਾਵਲ ਦਾ ਕਿਰਦਾਰ ਨਿਭਾਇਆ ਹੈ।
ਇਸ ਫ਼ਿਲਮ 'ਤੇ ਹੋਏ ਵਿਵਾਦ ਦਾ ਫਾਇਦਾ ਹੁਣ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਇਹ ਫ਼ਿਲਮ ਭੰਸਾਲੀ ਦੀ ਵੀ ਸਭ ਤੋਂ ਵੱਡੀ ਓਪਨਰ ਫ਼ਿਲਮ ਹੋਣ ਦਾ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਗੋਲੀਓਂ ਕੀ ਰਾਮਲੀਲਾ: ਰਾਮ ਲੀਲਾ ਭੰਸਾਲੀ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਸੀ ਜਿਸ ਨੇ ਪਹਿਲੇ ਦਿਨ 15.35 ਕਰੋੜ ਦੀ ਕਮਾਈ ਕੀਤੀ ਸੀ।
ਪਦਮਾਵਤ ਦੇ ਬਣਾਏ ਰਿਕਾਰਡ-
ਇਸ ਸਾਲ ਹੁਣ ਤੱਕ ਜਿੰਨੀਆਂ ਫ਼ਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ ਹਨ ਉਹ ਨਾ ਤਾਂ ਕਮਾਈ ਕਰ ਸਕੀਆਂ ਅਤੇ ਨਾ ਹੀ ਦਰਸ਼ਕਾਂ ਦਾ ਦਿਲ ਜਿੱਤ ਸਕੀਆਂ। ਅਜਿਹੇ ਵਿੱਚ ਪਦਮਾਵਤ ਨੇ ਪਹਿਲੇ ਦਿਨ ਹੀ 19 ਕਰੋੜ ਦੀ ਕਮਾਈ ਕਰ ਕੇ ਇਸ ਸਾਲ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ।
ਫ਼ਿਲਮ ਨੇ ਪਹਿਲੇ ਦਿਨ ਬਾਕਸ ਆਫਿਸ ਤੇ 19 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ 24 ਜਨਵਰੀ ਨੂੰ ਪੇਡ ਸਕਰੀਨਿੰਗ ਰੱਖੀ ਗਈ ਸੀ ਜਿਸ ਵਿੱਚ ਵੀ ਫ਼ਿਲਮ ਨੇ 5 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਹੀ ਹੁਣ ਇਸ ਫ਼ਿਲਮ ਨੇ 24 ਕਰੋੜ ਰੁਪਏ ਕਮਾ ਲਏ ਹਨ।
ਵਿਵਾਦਾਂ ਨਾਲ ਘਿਰੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤ ਨੇ ਪਹਿਲੇ ਦਿਨ ਤੋਂ ਹੀ ਧਮਾਕੇਦਾਰ ਕਮਾਈ ਕੀਤੀ ਹੈ। ਹਾਲੇ ਤਾਂ ਇਹ ਫ਼ਿਲਮ ਚਾਰ ਸੂਬਿਆਂ ਵਿੱਚ ਰਿਲੀਜ਼ ਨਹੀਂ ਹੋਈ ਫਿਰ ਵੀ ਚੰਗੀ ਕਮਾਈ ਕਰ ਰਹੀ ਹੈ ਅਤੇ ਕਈ ਨਵੇਂ ਰਿਕਾਰਡ ਬਣਾ ਰਹੀ ਹੈ। ਜੇਕਰ ਇਹ ਫ਼ਿਲਮ ਪੂਰੇ ਦੇਸ਼ ਵਿੱਚ ਰਿਲੀਜ਼ ਹੁੰਦੀ ਤਾਂ ਅੰਕੜੇ ਕੁਝ ਹੋਰ ਹੀ ਹੁੰਦੇ।
ਇਸ ਦੇ ਨਾਲ ਹੀ ਇਹ ਰਣਵੀਰ ਸਿੰਘ ਦੀ ਸਭ ਤੋਂ ਵੱਡੀ ਓਪਨਰ ਵੀ ਬਣ ਚੁੱਕੀ ਹੈ। ਰਣਵੀਰ ਸਿੰਘ ਨੇ ਇਸ ਫ਼ਿਲਮ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਗੁੰਡੇ ਰਣਵੀਰ ਸਿੰਘ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਸੀ ਜਿਸ ਨੇ ਪਹਿਲੇ ਦਿਨ 16.12 ਕਰੋੜ ਦੀ ਕਮਾਈ ਕੀਤੀ ਸੀ। ਹੁਣ ਪਦਮਾਵਤ ਨੇ ਇਸ ਨੂੰ ਤੋੜ ਦਿੱਤਾ ਹੈ।
- - - - - - - - - Advertisement - - - - - - - - -