ਮੀਂਹ ਨੇ ਕੀਤਾ ਦੇਸ਼ ਦੇ ਸਭ ਤੋਂ ਆਧੁਨਿਕ ਐਕਸਪ੍ਰੈੱਸ ਵੇਅਜ਼ ਦਾ ਇਹ ਹਾਲ
5764 ਕਰੋੜ ਰੁਪਏ ਖ਼ਰਚ ਕੇ ਦੋਵਾਂ ਆਧੁਨਿਕ ਮਾਰਗਾਂ ਦੀ ਉਸਾਰੀ ਕਰਵਾਈ ਗਈ ਸੀ।
ਹਾਲੇ ਦੋ ਕੁ ਮਹੀਨੇ ਪਹਿਲਾਂ ਕੇਜੀਪੀ ਤੇ ਕੇਐਮਪੀ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਚਾਲੂ ਕੀਤੀ ਸੀ, ਪਰ ਹੁਣ ਸੜਕ ਦੀ ਇਹ ਮੰਦੀ ਹਾਲਤ ਦੇਖ ਕੇ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਸੋਨੀਪਤ: ਦੇਸ਼ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ਤੇ ਕੁੰਡਲੀ-ਗ਼ਾਜ਼ੀਆਬਾਦ-ਪਲਵਲ ਐਕਸਪ੍ਰੈਸਵੇਅ ਦੇਸ਼ ਦੇ ਦੋ ਆਧੁਨਿਕ ਸੜਕੀ ਪ੍ਰਾਜੈਕਟ ਸਨ।
ਸੋਨੀਪਤ ਦੇ ਡੀਸੀ ਵਿਨੈ ਯਾਦਵ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਸਬੰਧਤ ਅਧਿਕਾਰੀਆਂ ਨਾਲ ਇਸ ਦੇ ਹੱਲ ਦੀ ਤਲਾਸ਼ਣ ਲਈ ਗੱਲਬਾਤ ਜਾਰੀ ਹੈ।
ਆਉਣ ਤੇ ਜਾਣ ਵਾਲੀਆਂ ਸੜਕਾਂ ਨੂੰ ਵੰਡਦੇ ਡਿਵਾਈਡਰਾਂ ਵਿੱਚ ਵੀ ਮੀਂਹ ਦੇ ਪਾਣੀ ਕਾਰਨ ਮਿੱਟੀ ਵਹਿ ਗਈ ਹੈ। ਇੱਥੇ ਘਾਰੇ ਪੈਣ ਨਾਲ ਹੁਣ ਸੜਕ ਨੂੰ ਨੁਕਸਾਨ ਪੁੱਜ ਸਕਦਾ ਹੈ।
ਇਸ ਪੂਰੇ ਮਾਮਲੇ 'ਤੇ ਭਾਰਤੀ ਕੌਮੀ ਰਾਜਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ।
ਸਾਉਣ ਦੇ ਮਹੀਨੇ ਵਿੱਚ ਪਏ ਮੀਂਹ ਨੇ ਇਨ੍ਹਾਂ ਸ਼ਾਹਰਾਹਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ।
ਹਾਲਤ ਇਹ ਹੈ ਕਿ ਮੁੱਖ ਸੜਕ ਦੇ ਨਾਲ ਬਣੀ ਹੋਈ ਸਲਿੱਪ ਰੋਡ ਵੀ ਪੰਜ ਫੁੱਟ ਤਕ ਧਸ ਗਈ ਹੈ।