ਸਰਦਾਰ ਪਟੇਲ ਮਗਰੋਂ ਬਣੇਗੀ ਭਗਵਾਨ ਰਾਮ ਦੀ 152 ਮੀਟਰ ਉੱਚੀ ਮੂਰਤੀ
ਨਵੀਂ ਦਿੱਲੀ: 31 ਅਕਤੂਬਰ ਨੂੰ ਪੀਐਮ ਮੋਦੀ ਨੇ ਸਰਦਾਰ ਪਟੇਲ ਦੀ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦਾ ਉਦਘਾਟਨ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੀ ਸਰਯੂ ਨਦੀ ਦੇ ਕੰਢੇ ’ਤੇ ਭਗਵਾਨ ਰਾਮ ਦੀ ਸਭ ਤੋਂ ਵੱਡੀ ਮੂਰਤੀ ਦੇ ਨਿਰਮਾਣ ਲਈ ਆਰਕੀਟੈਕਟ ਦੀ ਤਲਾਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਸਰਕਾਰ 152 ਮੀਟਰ ਉੱਚੀ ਮੂਰਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤਰੀਕੇ ਨਾਲ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਤੇ ਧਾਰਮਕ ਨਜ਼ਰੀਏ ਨਾਲ ਸਭ ਤੋਂ ਉੱਚੀ ਮੂਰਤੀ ਹੋਏਗੀ।
Download ABP Live App and Watch All Latest Videos
View In Appਗੁਈਸ਼ਾਨ ਗੁਆਨਯਿਨ (99 ਮੀਟਰ) ਚੀਨ ਦੇ ਹੁਨਾਨ ਪ੍ਰਾਂਤ ਵਿੱਚ ਸਥਿਤ ਅਵਲੋਕਿਤੇਸ਼ਵਰ ਬੁੱਧ ਨੂੰ ਸਮਰਪਿਤ ਗੁਈਸ਼ਾਨ ਗੁਆਨਯਿਨ ਦੀ ਮੂਰਤੀ ਵੀ ਦੁਨੀਆ ਭਰ ਵਿੱਚ ਕਾਫੀ ਪ੍ਰਸਿੱਧ ਹੈ। ਗਿਲਡ ਕਾਂਸੀ ਨਾਸ ਬਣਾਈ ਇਸ ਮੂਰਤੀ ਦੀ ਕੁੱਲ ਉਚਾਈ 99 ਮੀਟਰ ਹੈ।
ਸੇਂਦਾਈ ਡਾਈਕਾਨਨ (100 ਮੀਟਰ) ਜਾਪਾਨ ਦੇ ਹੀ ਸੇਂਦਾਈ ਡਾਈਕਾਨਨ ਵਿੱਚ ਸਥਿਤ ਬੁੱਧ ਦੀ ਸੇਂਦਾਈ ਡਾਈਕਾਨਨ ਮੂਰਤੀ ਵੀ ਆਪਣੀ ਰੂਹਾਨੀਅਤ ਲਈ ਕਮਬੂਲ ਹੈ। ਇਸ ਦੀ ਕੁੱਲ ਉਚਾਈ 100 ਮੀਟਰ ਹੈ। ਇਸਦਾ ਨਿਰਮਾਣ ਕਾਰਜ 1991 ਵਿੱਚ ਸ਼ੁਰੂ ਹੋਇਆ ਸੀਤੋ 1993 ਵਿੱਚ ਪੂਰਾ ਕੀਤਾ ਗਿਆ ਸੀ।
ਉਸ਼ਿਕੂ ਦਾਇਬੁਤਸੂ (120 ਮੀਟਰ) ਜਾਪਾਨ ਦੇ ਉਸ਼ਿਕੂ ਵਿੱਚ ਸਤਿਤ ਭਗਵਾਨ ਬੁੱਧ ਦੀ ਮੂਰਤੀ ਨੂੰ ‘ਉਛਿਕੂ ਦਾਇਬੁਤਸੂ’ ਨਾਂ ਨਾਲ ਜਾਣਿਆ ਜਾਂਦਾ ਹੈ। 120 ਮੀਟਰ ਉੱਚੀ ਇਹ ਮੂਰਤੀ 10 ਮੀਟਰ ਦੇ ਕਮਲਮੰਚ ’ਤੇ ਬਿਰਾਜਮਾਨ ਹੈ। ਇਸ ਮੂਰਤੀ ਦਾ ਆਧਾਰ 10 ਮੀਟਰ ਹੈ। ਇਸਦੀ ਸਥਾਪਨਾ 1993 ਵਿੱਚ ਹੋਈ ਸੀ। ਇਹ ਅਮਿਤਾਭ ਬੁੱਧ ਨਬੰ ਦਰਸਾਉਂਦੀ ਹੈ ਤੇ ਪਿੱਤਲ ਧਾਤ ਨਾਲ ਬਣਾਈ ਗਈ ਹੈ।
ਲੈਕਿਊਨ ਸੈਕਟਿਆਰ (141.5 ਮੀਟਰ) ਮਿਆਂਮਾਰ ਦੇ ਖਾਤਕਾਨ ਤਾਂਗ ਪ੍ਰਾਂਤ ਦੇ ਮੋਨਵਾ ਦੇ ਕੋਲ, ਸਾਗਾਈਂਗ ਵਿਭਾਗ ਵਿੱਚ ਸਥਿਤ ਲੈਕਿਊਨ ਸੈਕਟਿਆਰ ਦੀ ਉਚਾਈ ਦੁਨੀਆ ਭਰ ਦੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਹੈ। 12.92 ਮੀਟਰ ਉੱਚੇ ਆਧਾਰ ’ਤੇ 13.41 ਮੀਟਰ ਉੱਚੇ ਕਮਲ ਸਿੰਘਾਸਨ ’ਤੇ ਖੜ੍ਹੇ ਬੁੱਧ ਦੀ ਇਸ ਮੂਰਤੀ ਦੀ ਕੁੱਲ ਉਚਾਈ 115.8 ਮੀਟਰ ਹੈ। ਆਧਾਰ ਮਿਲਾ ਕੇ ਇਸਦੀ ਕੁੱਲ ਉਚਾਈ 141.5 ਮੀਟਰ ਹੈ।
ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਅਜਿਹੀਆਂ ਪੰਜ ਸਭ ਤੋਂ ਉੱਚੀਆਂ ਧਾਰਮਿਕ ਮੂਰਤੀਆਂ ਬਾਰੇ ਦੱਸਾਂਗੇ, ਜੋ ਦੇਸ਼ ਤੇ ਦੁਨੀਆ ਵਿੱਚ ਆਪਣੀ ਖ਼ਾਸ ਪਛਾਣ ਰੱਖਦੀਆਂ ਹਨ। ਸਪਰਿੰਗ ਟੈਂਪਲ ਬੁੱਧ (153 ਮੀਟਰ) ਚੀਨ ਦੇ ‘ਜੋ ਕਿ ਹੇਨਾਨ’ ਦੇ ਜਾਓਕੁਨ ਕਸਬੇ ਵਿੱਚ ਸਥਿਤ ਵੈਰੋਚਨ ਬੁੱਧ ਨੂੰ ਸਮਰਪਿਤ ਸਪਰਿੰਗ ਟੈਂਪਲ ਆਫ ਬੁੱਧ ਦੁਨੀਆ ਭਰ ਵਿੱਚ ਮਕਬੂਲ ਹੈ। 120 ਮੀਟਰ ਉੱਚੀ ਇਹ ਮੂਰਤੀ 20 ਮੀਟਰ ਉੱਤੇ ਕਮਲ ਸਿੰਘਾਸਨ ’ਤੇ ਬਣਾਈ ਗਈ ਹੈ। ਇਸ ਮੂਰਤੀ ਦਾ ਆਧਾਰ 25 ਮੀਟਰ ਉੱਚਾ ਹੈ। ਆਧਾਰ ਮਿਲਾ ਕੇ ਇਸ ਦੀ ਕੁੱਲ ਉਚਾਈ 153 ਮੀਟਰ ਹੈ। ਸਟੈਚੂ ਆਫ ਯੂਨਿਟੀ ਦੇ ਬਾਅਦ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੂਰਤੀ ਹੈ। ਇਸ ਦਾ ਨਿਰਮਾਣ 2002 ਵਿੱਚ ਹੋਇਆ ਸੀ।
- - - - - - - - - Advertisement - - - - - - - - -