14 ਲੋਕਾਂ ਨੂੰ ਮਾਰਨ ਵਾਲੀ ਸ਼ੇਰਨੀ ਦਾ ਆਖਰ ਇੰਝ ਹੋਇਆ ਦਰਦਨਾਕ ਅੰਤ !
10 ਮਹੀਨੇ ਪਹਿਲਾਂ ਯਵਤਮਾਲ ਦੇ ਰੋਲੇਗਾਂਵ ‘ਚ ਇਸ ਸ਼ੇਰਨੀ ਦੀ ਦਹਿਸ਼ਤ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਸ਼ੇਰਨੀ ਨੂੰ ਫੜ੍ਹਨ ਲਈ ਸਨਿਫਰ ਕੁੱਤੇ, ਕੈਮਰੇ, ਡਰੋਨ, ਸ਼ੂਟਰ ਤੇ 200 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਸ਼ੇਰਨੀ ਦੇ ਮਰਨ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਟਾਕੇ ਚਲਾ ਕੇ ਤੇ ਮਿਠਾਈਆਂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ।
ਇਸੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ ਵਿੱਚ ਕਿਹਾ ਸੀ ਕਿ ਜੋ ਅਵਨੀ ਜ਼ਿਆਦਾ ਨੁਕਸਾਨ ਕਰਦੀ ਹੈ ਤਾਂ ਉਸ ਨੂੰ ਗੋਲ਼ੀ ਮਾਰ ਦਿੱਤੀ ਜਾਏ।
ਹੁਣ ਜੰਗਲਾਤ ਮਹਿਕਮੇ ਨੂੰ ਉਸ ਦੇ ਦੋ ਬੱਚਿਆਂ ਦੀ ਤਲਾਸ਼ ਹੈ ਕਿਉਂਕਿ ਮਾਂ ਤੋਂ ਬਗੈਰ ਉਹ ਜ਼ਿਆਦਾ ਚਿਰ ਜੀਊਂਦੇ ਨਹੀਂ ਰਹਿ ਸਕਣਗੇ।
ਦੇਰ ਰਾਤ ਸ਼ੂਟਰ ਨਵਾਬ ਸ਼ਫਾਤ ਅਲੀ ਖਾਨ ਦੇ ਬੇਟੇ ਅਸਗਰ ਨੇ ਉਸ ਨੂੰ ਗੋਲ਼ੀ ਮਾਰੀ, ਅਜਿਹਾ ਕਰਨ ਦਾ ਕਾਰਨ ਇਹ ਵੀ ਸੀ ਕਿ ਅਵਨੀ ਉਨ੍ਹਾਂ ਦੀ ਟੀਮ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਜੰਗਲਾਤ ਮਹਿਕਮੇ ਨੇ ਅਸਗਰ ਦੀ ਮਦਦ ਨਾਲ ਇਸ ਮਿਸ਼ਨ ਨੂੰ ਅੰਜਾਮ ਦਿੱਤਾ।
14 ਲੋਕਾਂ ਤੇ ਦਰਜਨਾਂ ਜਾਨਵਰਾਂ ਦੀ ਜਾਨ ਲੈ ਚੁੱਕੀ ਆਦਮਖੋਰ ਸ਼ੇਰਨੀ ‘ਅਵਨੀ’ ਨੂੰ ਆਖਰਕਾਰ ਜੰਗਲਾਤ ਵਿਭਾਗ ਨੇ ਸਖ਼ਤ ਮਿਹਨਤ ਤੋਂ ਬਾਅਦ ਮਾਰ ਹੀ ਦਿੱਤਾ। ਪਹਿਲਾਂ ਅਵਨੀ ਨੂੰ ਸੁਰੱਖਿਅਤ ਫੜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਹੋਣ ਤੋਂ ਬਾਅਦ ਉਸ ਨੂੰ ਗੋਲ਼ੀ ਮਾਰਨੀ ਪਈ।