ਭਾਰੀ ਬਰਫ਼ਬਾਰੀ ਕਾਰਨ ਥੰਮ੍ਹਿਆ ਲਾਹੌਲ ਸਪਿਤੀ, ਰੋਹਤਾਂਗ ਦਰਾ ਬੰਦ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਬੀਤੇ 48 ਘੰਟਿਆਂ ਦੌਰਾਨ ਉੱਚੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ।
ਪਹਾੜਾਂ ’ਤੇ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਮੈਦਾਨੀ ਤੇ ਮੱਧ ਪਰਬਤੀ ਇਲਾਕਿਆਂ ਵਿੱਚ ਬਾਰਸ਼ ਹੋ ਰਹੀ ਹੈ।
5 ਤੋਂ 8 ਨਵੰਬਰ ਤਕ ਸੂਬੇ ਭਰ ਵਿੱਚ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ।
4 ਨਵੰਬਰ ਤਕ ਮੱਧਵਰਤੀ ਤੇ ਉੱਚ ਪਰਬਤੀ ਇਲਾਕਿਆਂ ਵਿੱਚ ਮੌਸਮ ਖਰਾਬ ਬਣਿਆ ਰਹੇਗਾ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਵੀ ਉੱਚ ਪਰਬਤੀ ਇਲਾਕਿਆਂ ਵਿੱਚ ਬਰਫਬਾਰੀ ਤੇ ਬਾਰਸ਼ ਦਾ ਦੌਰ ਜਾਰੀ ਰਹੇਗਾ।
ਹੋਰ ਖੇਤਰਾਂ ਕਿੰਨੌਰ ਤੇ ਪਾਂਗੀ ਸਮੇਤ ਕੁੱਲੂ ਦੀਆਂ ਉੱਚੀਆਂ ਚੋਟੀਆਂ ’ਤੇ ਵੀ ਤਾਜ਼ਾ ਬਰਫਬਾਰੀ ਹੋਈ ਹੈ।
ਬੇਮੌਸਮੀ ਬਰਫਬਾਰੀ ਕਾਰਨ ਇਲਾਕੇ ਵਿੱਚ ਠੰਡ ਦਾ ਦੌਰ ਜਾਰੀ ਹੈ।
ਰੋਹਤਾਂਗ ਦਰੇ ’ਤੇ ਕਰੀਬ ਦੋ ਫੁੱਟ ਤਕ ਬਰਫਬਾਰੀ ਹੋ ਚੁੱਕੀ ਹੈ।
ਲਾਹੌਲ ਸਪਿਤੀ ਨੂੰ ਜਾਣ ਵਾਲੇ ਪ੍ਰਵੇਸ਼ ਦਵਾਰ ਰੋਹਤਾਂਗ ਦਰੇ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਹੈ।
ਬਰਫ਼ਬਾਰੀ ਨਾਲ ਕਬਾਇਲੀ ਜ਼ਿਲ੍ਹੇ ਲਾਹੌਲ-ਸਪਿਤੀ ਦੀਆਂ ਅੰਦਰੂਨੀ ਸੜਕਾਂ ’ਤੇ ਆਵਾਜਾਈ ਠੱਪ ਹੋਣ ਕਾਰਨ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ।
ਕਈ ਇਲਾਕਿਆਂ ਵਿੱਚ ਬਾਰਸ਼ ਦਾ ਦੌਰ ਵੀ ਜਾਰੀ ਹੈ।